ਮਾਂ ’ਤੇ ਲਾਏ ਗੰਭੀਰ ਦੋਸ਼, ਪਿਓ ਜੇਲ ’ਚ ਭੁਗਤ ਰਿਹਾ ਸਜ਼ਾ
ਫਿਰੋਜ਼ਪੁਰ, 7 ਦਸੰਬਰ : 30 ਸਤੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਹਾਊਸਿੰਗ ਬੋਰਡ ਕਾਲੋਨੀ ਵਿਚ ਰਹਿੰਦੇ ਇਕ ਪਿਤਾ ਵੱਲੋਂ ਆਪਣੀ ਧੀ ਦੇ ਚਰਿੱਤਰ ’ਤੇ ਸ਼ੱਕ ਕਰਦੇ ਹੋਏ ਉਸ ਨੂੰ ਹੱਥ ਬੰਨ੍ਹ ਕੇ ਨਹਿਰ ’ਚ ਸੁੱਟਣ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਚ ਪਿਓ ਨੇ ਸ਼ਰਾਬ ਦੇ ਨਸ਼ੇ ’ਚ ਆਪਣੀ ਧੀ ਨੂੰ ਆਪਣੇ ਹੱਥੀਂ ਨਹਿਰ ’ਚ ਧੱਕਾ ਦਿੱਤਾ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਅਤੇ ਉਹ ਹੁਣ ਜੇਲ ’ਚ ਸਜ਼ਾ ਭੁਗਤ ਰਿਹਾ ਹੈ।
ਨਹਿਰ ’ਚ ਲੜਕੀ ਨੂੰ ਸੁੱਟਣ ਦੀ ਵੀਡੀਓ ਬਹੁਤ ਹੀ ਜ਼ਿਆਦਾ ਚਰਚਾ ’ਚ ਰਹੀ ਸੀ। ਹੁਣ ਉਹੀ ਘਟਨਾ ਇਕ ਵਾਰ ਫਿਰ ਚਰਚਾ ’ਚ ਆ ਗਈ ਹੈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਿਓ ਜੋ ਕਿ ਜੇਲ ਦੀਆਂ ਸਲਾਖਾਂ ਦੇ ਪਿੱਛੇ ਸਜ਼ਾ ਭੁਗਤ ਰਿਹਾ ਹੈ ਤਾਂ ਉਸ ਨੇ ਆਪਣੇ ਪਿਓ ਨੂੰ ਬਚਾਉਣ ਦੀ ਖਾਤਰ 68 ਦਿਨਾਂ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਕੈਮਰੇ ਸਾਹਮਣੇ ਆਈ ਹੈ ਤੇ ਸਾਰੀ ਘਟਨਾ ਦੀ ਸੱਚਾਈ ਦੱਸ ਕੇ ਮਾਮਲੇ ’ਚ ਨਵਾਂ ਮੋੜ ਦੇ ਗਈ ਹੈ।
ਪ੍ਰੀਤ ਨੇ ਦੱਸਿਆ ਕਿ ਉਸ ਦੀ ਮਾਂ ਉਸ ’ਤੇ ਸ਼ੱਕ ਕਰਦੀ ਸੀ ਅਤੇ ਅਕਸਰ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਦੀ ਰਹਿੰਦੀ ਸੀ। ਉਸ ਨੇ ਸਪੱਸ਼ਟ ਕੀਤਾ ਕਿ ਉਸ ਦੀ ਮਾਂ ਹੀ ਇਸ ਪੂਰੀ ਘਟਨਾ ਦੀ ਮੁੱਖ ਜ਼ਿੰਮੇਵਾਰ ਹੈ। ਪ੍ਰੀਤ ਨੇ ਕਿਹਾ ਕਿ ਉਸ ਦੀ ਭੂਆ ਦਾ ਪੁੱਤ ਸਾਹਿਲ ਜਿਸ ’ਤੇ ਪਹਿਲਾਂ ਸ਼ੱਕ ਦੱਸਿਆ ਜਾ ਰਿਹਾ ਸੀ, ਅਸਲ ’ਚ ਜੋ ਬਿਲਕੁਲ ਜ਼ਿੰਮੇਵਾਰ ਨਹੀਂ।
ਪ੍ਰੀਤ ਮੁਤਾਬਕ ਮਾਂ ਨੇ ਪਹਿਲਾਂ ਸਾਹਿਲ ਕੋਲ ਪੁੱਛਿਆ ਕਿ ਇਸ ਦਾ ਕੀ ਕਰੀਏ..? ਜਿਸ ’ਤੇ ਸਾਹਿਲ ਨੇ ਕਿਹਾ ਸਾਡੇ ਕੋਲ ਛੱਡ ਦਿਓ ਪਰ ਮਾਂ ਨੇ ਹੀ ਜ਼ੋਰ ਦੇ ਕੇ ਕਿਹਾ ਕਿ ਨਾ ਘਰ ਰੱਖਣਾ ਤੇ ਨਾ ਕਿਸੇ ਰਿਸ਼ਤੇਦਾਰ ਕੋਲ। ਇਸ ਨੂੰ ਨਹਿਰ ’ਚ ਸੁੱਟੋ।
ਪ੍ਰੀਤ ਨੇ ਦੱਸਿਆ ਕਿ ਉਸ ਦੇ ਹੱਥ ਚੁੰਨੀ ਨਾਲ ਬੰਨ੍ਹ ਕੇ ਉਸ ਨੂੰ ਨਹਿਰ ’ਚ ਸੁੱਟ ਦਿੱਤਾ ਗਿਆ। ਪਾਣੀ ਦੇ ਤੇਜ਼ ਵਹਾਅ ਨਾਲ ਚੁੰਨੀ ਖੁੱਲ੍ਹ ਗਈ ਤੇ ਸਿਰ ਸਰੀਏ ਨਾਲ ਵੱਜਣ ਤੋਂ ਬਾਅਦ ਵੀ ਉਸ ਨੇ ਹਿੰਮਤ ਨਾਲ ਉਸੇ ਸਰੀਏ ਨੂੰ ਫੜ ਕੇ ਆਪਣੇ ਆਪ ਨੂੰ ਉੱਪਰ ਚੁੱਕਿਆ। ਉਹ ਵਜੀਤਪੁਰ ਤੱਕ ਤੁਰ ਕੇ ਗਈ, ਜਿਥੇ ਦੋ ਨੌਜਵਾਨਾਂ ਅਤੇ ਇਕ ਔਰਤ ਨੇ ਉਸ ਨੂੰ ਲਿਫਟ ਦਿੱਤੀ।
ਉਸ ਨੇ ਕਿਹਾ ਕਿ ਉਹ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਸੀ ਪਰ ਪਿਉ ਦੀ ਗ੍ਰਿਫਤਾਰੀ ਤੇ ਭੈਣ–ਭਰਾਵਾਂ ਦੇ ਭਵਿੱਖ ਨੇ ਉਸ ਨੂੰ ਬਿਆਨ ਦੇਣ ਲਈ ਮਜਬੂਰ ਕੀਤਾ।
Read More : ਆਸਟ੍ਰੇਲੀਆਈ ਅਸਿਸਟੈਂਟ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
