ਗੋਆ, 7 ਦਸੰਬਰ : ਗੋਆ ਦੇ ਅਰਪੋਰਾ ਇਲਾਕੇ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ, ਜਿਥੇ ਦੇਰ ਰਾਤ ਇੱਕ ਨਾਇਟ ਕਲੱਬ ਵਿੱਚ ਸਿਲੰਡਰ ਫੱਟਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ ਦੌਰਾਨ 25 ਲੋਕਾਂ ਦੀ ਮੌਤ ਹੋ ਗਈ, ਜਦਕਿ ਜ਼ਖਮੀਆਂ ਦੀ ਗਿਣਤੀ ਸਬੰਧੀ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਅਨੁਸਾਰ ਅੱਗ ਰਾਤ ਲਗਭਗ 12 ਵਜੇ ਲੱਗੀ।
ਮੌਕੇ ’ਤੇ ਪਹੁੰਚੀ ਅੱਗ ਬੁਝਾਊ ਟੀਮ ਦੀਆਂ ਗੱਡੀਆਂ ਨੇ ਕਲੱਬ ਚ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਸਥਾਨ ‘ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਹਨ ਤੇ ਫੋਰੈਂਸਿਕ ਟੀਮ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕਰੇਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਸਥਾਨਕ ਵਿਧਾਇਕ ਮਾਈਕਲ ਲੋਬੋ ਮੌਕੇ ‘ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ’ਚ ਤਿੰਨ ਔਰਤਾਂ ਅਤੇ 3-4 ਟੂਰਿਸਟ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਤਿੰਨ ਦੀ ਮੌਤ ਵਿਅਕਤੀਆਂ ਦੀ ਸੜਨ ਕਾਰਨ ਅਤੇ ਬਾਕੀ ਵਿਅਕਤੀਆਂ ਦੀ ਮੌਤ ਦਮ ਘੁਟਣ ਕਾਰਨ ਹੋਈ। ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
Read More : ਕਾਰ ਸਵਾਰਾਂ ਨੇ ਲਾਡੋਵਾਲ ਟੋਲ ਪਲਾਜ਼ੇ ਦੇ ਕਰਮਚਾਰੀਆਂ ’ਤੇ ਚਲਾਈਆਂ ਗੋਲੀਆਂ
