ਬਟਾਲਾ, 6 ਦਸੰਬਰ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਸਟਾਫ ਰੋਡ ’ਤੇ ਦੋ ਧਿਰਾਂ ’ਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਇਕ ਧਿਰ ਦੇ ਵਿਅਕਤੀਆਂ ਨੇ ਦੂਸਰੀ ਧਿਰ ਦੇ 2 ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਏ।
ਇਸ ਸੰਬੰਧੀ ਇਲਾਜ ਅਧੀਨ ਸੌਰਵ ਭਗਤ ਵਾਸੀ ਭੁੱਲਰ ਰੋਡ ਬਟਾਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਚੰਦਰ ਕੁਮਾਰ ਨਾਲ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਜਦ ਉਹ ਸਟਾਫ ਰੋਡ ਸਾਧੂਆਂ ਮੁਹੱਲਾ ਬਟਾਲਾ ’ਚ ਪਹੁੰਚੇ ਤਾਂ ਉਨ੍ਹਾਂ ਨੇ ਸਾਹਮਣੇ ਕਾਰ ’ਚ ਬੈਠੇ ਕੁਝ ਵਿਅਕਤੀਆਂ ਤੋਂ ਆਪਣੀ ਕਾਰ ਸਾਈਡ ’ਤੇ ਕਰਨ (ਰਾਹ ਦੇਣ) ਲਈ ਕਿਹਾ ਅਤੇ ਆਪਣੀ ਕਾਰ ਲਗਾਉਣ ਲਈ ਜਗ੍ਹਾ ਮੰਗੀ ਪਰ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਇਕ ਵਿਅਕਤੀ ਨੇ ਆਪਣੇ ਪਿਸਟਲ ਨਾਲ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੇ ਅਤੇ ਉਸ ਦੇ ਦੋਸਤ ਚੰਦਰ ਕੁਮਾਰ ਦੀ ਲੱਤ ’ਚ ਗੋਲੀਆਂ ਲੱਗ ਗਈਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਏ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ।
Read More : ਕਾਦੀਆਂ-ਬਿਆਸ ਰੇਲ ਟਰੈਕ ‘ਤੇ ਮੁੜ ਸ਼ੁਰੂ ਹੋਵੇਗਾ ਕੰਮ
