Ghanor

ਘਨੌਰ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਰਹੀ ਉਮੀਦਵਾਰ ਦੀ ਫਾਇਲ ਖੋਹ ਕੇ ਭੱਜਿਆ ਵਿਅਕਤੀ

ਪਟਿਆਲਾ 4 ਦਸੰਬਰ : ਵਿਰੋਧੀ ਪਾਰਟੀਆਂ ਵੱਲੋਂ ਧੱਕੇਸ਼ਾਹੀ ਕਰਨ ਦੇ ਲਗਾਏ ਗਏ ਦੋਸ਼ਾਂ ਦੇ ਵਿਚਕਾਰ ਅੱਜ ਵੀਡਿਉ ਵਾਇਰਲ ਹੋਈ, ਜਿਸ ’ਚ ਇਕ ਵਿਅਕਤੀ ਇਕ ਔਰਤ ਜਿਹੜੀ ਨਾਮਜ਼ਦਗੀ ਪੱਤਰ ਭਰਨ ਜਾ ਰਹੀ ਸੀ, ਦੀ ਨਾਮਜ਼ਦਗੀ ਵਾਲੀ ਫਾਇਲ ਹੀ ਖੋਹ ਕੇ ਫਰਾਰ ਹੋ ਗਿਆ।

ਇਹ ਵੀਡਿਓ ਹਲਕਾ ਘਨੌਰ ਦੀ ਹੈ ਅਤੇ ਜਿਸ ਔਰਤ ਤੋਂ ਨਾਮਜ਼ਦਗੀ ਪੱਤਰ ਖੋਹਿਆ ਗਿਆ ਉਹ ਹਲਕਾ ਘਨੌਰ ਦੇ ਪਿੰਡ ਬੀਬੀਪੁਰ ਦੀ ਦੱਸੀ ਜਾ ਰਹੀ ਹੈ, ਜਿਹੜੀ ਕਿ ਬਲਾਕ ਸੰਮਤੀ ਲਈ ਆਪਣਾ ਨਾਮਜ਼ਦਗੀ ਪੱਤਰ ਭਰਨ ਲਈ ਜਾ ਰਹੀ ਸੀ।

ਇਹ ਵਿਅਕਤੀ ਪਹਿਲਾਂ ਹੀ ਇਸ ਔਰਤ ਨੂੰ ਨਿਸ਼ਾਨਾ ਬਣਾਉਣ ਲਈ ਨਾਲ ਚਲ ਰਿਹਾ ਸੀ ਅਤੇ ਮੌਕੇ ਦੀ ਤਲਾਸ਼ ਵਿਚ ਸੀ। ਮੌਕੇ ਮਿਲਦੇ ਹੀ ਇਸ ਵਿਅਕਤੀ ਨੇ ਝਪਟ ਮਾਰ ਕੇ ਉਕਤ ਔਰਤ ਦੀ ਫਾਇਲ ਖੋਹ ਲਈ ਪਰ ਇਹ ਸਾਰਾ ਕੁਝ ਖੜੇ ਵਿਅਕਤੀਆਂ ਵੱਲੋਂ ਕੈਮਰੇ ਵਿਚ ਕੈਦ ਕਰ ਲਿਆ ਗਿਆ।

ਦੋ ਵਿਅਕਤੀ ਇਸ ਦੇ ਪਿੱਛੇ ਵੀ ਭੱਜੇ ਅਤੇ ਉਸ ਤੋਂ ਪੁੱਛਿਆ ਕਿ ਉਹ ਔਰਤ ਦੇ ਨਾਮਜ਼ਦਗੀ ਪੱਤਰ ਲੈ ਕੇ ਕਿਥੇ ਜਾ ਰਿਹਾ ਹੈ ਪਰ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਆਪਣਾ ਚਿਹਰਾ ਛੁਪਾਉਣ ਦੀ ਕੋਸ਼ਿਸ ਕੀਤੀ ਪਰ ਵੀਡਿਓ ਵਿਚ ਚਿਹਰਾ ਸਾਫ ਨਜ਼ਰ ਆ ਰਿਹਾ ਹੈ। ਘਨੌਰ ਵਿਚ ਘਨੌਰ ਅਤੇ ਸ਼ੰਭੂ ਦੋਵਾਂ ਬਲਾਕਾਂ ਦੇ ਨਾਮਜ਼ਦਗੀ ਪੱਤਰ ਭਰੇ ਗਏ ਹਨ।

Read More : ਪੁਲਸ ਨੇ ਮਾਰੀ ਰੇਡ, ਇਕ ਵਿਅਕਤੀ ਛੱਤ ਤੋਂ ਛਾਲ ਮਾਰ ਕੇ ਫਰਾਰ

Leave a Reply

Your email address will not be published. Required fields are marked *