ਟਿੱਪਰ ਅਤੇ ਪ੍ਰਾਈਵੇਟ ਬੱਸ ਦੀ ਹੋਈ ਟੱਕਰ, 30 ਸਵਾਰੀਆਂ ਜ਼ਖਮੀ
ਕੱਥੂਨੰਗਲ, 3 ਦਸਬੰਰ : ਜ਼ਿਲਾ ਅੰਮ੍ਰਿਸਤਰ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਅੰਮ੍ਰਿਸਤਰ-ਪਠਾਨਕੋਟ ਹਾਈਵੇਅ ’ਤੇ ਕੱਥੂਨੰਗਲ ਨੇੜੇ ਪਿੰਡ ਗੋਪਾਲਪੁਰਾ ਦੇ ਸਾਹਮਣੇ ਟਿੱਪਰ ਅਤੇ ਏ. ਬੀ. ਟੀ. ਸੀ. ਕੰਪਨੀ ਦੀ ਬੱਸ ਵਿਚਾਲੇ ਟੱਕਰ ਹੋਣ ਕਾਰਨ 10 ਦੀ ਮੌਤ ਅਤੇ 30 ਸਵਾਰੀਆਂ ਜ਼ਖਮੀ ਹੋ ਗਈਆਂ।
ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਏ. ਬੀ. ਟੀ. ਸੀ. ਕੰਪਨੀ ਦੀ ਬੱਸ ਜਦੋਂ ਅੱਡਾ ਗੋਪਾਲਪੁਰ ਵਿਖੇ ਪੁੱਜੀ ਤਾਂ ਸੜਕ ਦੇ ਕੱਟ ’ਚੋਂ ਐੱਚ. ਐੱਸ. ਐੱਸ. ਕੰਪਨੀ ਦਾ ਟਿੱਪਰ ਬਿਨਾਂ ਇਸ਼ਾਰਾ ਕੀਤਿਆਂ ਮੁੜਨ ਲੱਗਾ। ਇਸੇ ਦੌਰਾਨ ਤੇਜ਼ ਰਫਤਾਰ ਨਾਲ ਅੰਮ੍ਰਿਤਸਰ ਨੂੰ ਆਉਂਦੀ ਬੱਸ ਸਿੱਧੀ ਟਿੱਪਰ ਨਾਲ ਪਿੱਛਿਓਂ ਟਕਰਾ ਗਈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੀਆਂ ਸਾਰੀਆਂ ਸੀਟਾਂ ਉਖੜ ਗਈਆਂ, ਜਿਨ੍ਹਾਂ ਵਿਚ ਕੁਝ ਸਵਾਰੀਆਂ ਬੁਰੀ ਤਰ੍ਹਾਂ ਫਿਸ ਗਈਆਂ ਅਤੇ ਕੁਝ ਹੇਠਾਂ ਡਿੱਗ ਪਈਆਂ। ਇਸ ਕਾਰਨ 10 ਸਵਾਰੀਆਂ ਦੀ ਮੌਤ ਅਤੇ 30 ਦੇ ਕਰੀਬ ਸਵਾਰੀਆਂ ਦੇ ਗੰਭੀਰ ਜ਼ਖਮੀ ਹੋ ਗਈਆਂ।
ਉਕਤ ਸੜਕ ਹਾਦਸਾ ਦੇਰ ਸ਼ਾਮ ਹੋਣ ਕਾਰਨ ਮ੍ਰਿਤਕਾਂ ਦੀ ਪੂਰੀ ਤਰ੍ਹਾਂ ਪਛਾਣ ਨਹੀਂ ਹੋ ਸਕੀ। ਲੋਕਾਂ ਵੱਲੋਂ ਪ੍ਰਾਈਵੇਟ ਐਬੂਲੈਸਾਂ ਰਾਹੀ ਮ੍ਰਿਤਕਾਂ ਅਤੇ ਫੱਟੜਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ।
Read More : ਦਿੱਲੀ ਦੇ 2 ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
