ਸਿਵਲ ਹਸਪਤਾਲ ’ਚ ਦਾਖਲ, ਹਾਲਤ ਗੰਭੀਰ
ਤਰਨਤਾਰਨ, 2 ਦਸੰਬਰ : –ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵੈਸਟਰਨ ਯੂਨੀਅਨ ਦੇ ਮਾਲਕ ਵੱਲੋਂ ਆਪਣੀ ਦੁਕਾਨ ’ਚ ਆਏ ਇਕ ਵਿਅਕਤੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ, ਜਦਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਵਾਰਦਾਤ ਨੂੰ ਜਦੋਂ ਅੰਜਾਮ ਦਿੱਤਾ ਗਿਆ, ਉਸ ਵੇਲੇ ਚਾਰ ਸਾਲ ਦੀ ਬੱਚੀ ਵੀ ਨਾਲ ਮੌਜੂਦ ਸੀ, ਜਿਸ ਦੀ ਜਾਨ ਬੜੀ ਮੁਸ਼ਕਿਲ ਨਾਲ ਬਚੀ ਹੈ।
ਜਾਣਕਾਰੀ ਦਿੰਦੇ ਹੋਏ ਸੂਰਜ ਪ੍ਰਕਾਸ਼ ਸਿੰਘ ਪੁੱਤਰ ਸਵਿੰਦਰ ਸਿੰਘ ਨਿਵਾਸੀ ਪਿੰਡ ਦਬੁਰਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵੱਲੋਂ ਵਿਦੇਸ਼ ਕਰੰਸੀ ਭੇਜਣ ਲਈ ਸਥਾਨਕ ਸਿਨੇਮਾ ਦੇ ਸਾਹਮਣੇ ਮੌਜੂਦ ਗੁਰੂ ਨਾਨਕ ਟ੍ਰੈਵਲ ਵੈਸਟਰਨ ਯੂਨੀਅਨ ਨੂੰ ਕਰੀਬ ਇਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੋਈ ਸੀ ਪ੍ਰੰਤੂ ਸਬੰਧਤ ਦੁਕਾਨ ਦਾ ਮਾਲਕ ਨਵੀ ਨਾਗਪਾਲ ਨਾ ਤਾਂ ਉਸ ਦੀ ਰਾਸ਼ੀ ਵਿਦੇਸ਼ ’ਚ ਭੇਜ ਰਿਹਾ ਸੀ ਅਤੇ ਨਾ ਹੀ ਵੈਸੇ ਵਾਪਸ ਦੇ ਰਿਹਾ ਸੀ।
ਸੂਰਜ ਪ੍ਰਕਾਸ਼ ਜੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਚਾਰ ਸਾਲਾਂ ਭਤੀਜੀ ਅਤੇ ਗੁਆਂਢ ਵਿਚ ਰਹਿੰਦੇ ਉਸ ਦੇ ਪੜੋਸੀ ਸਮੇਤ ਦੁਕਾਨ ਮਾਲਕ ਨਾਲ ਗੱਲਬਾਤ ਕਰਨ ਲਈ ਗਏ ਤਾਂ ਨਵੀ ਨਾਗਪਾਲ ਨੇ ਉਸ ਨਾਲ ਤੂੰ-ਤੂੰ ਮੈਂ-ਮੈਂ ਕਰਦੇ ਹੋਏ ਆਪਣੀ ਪਿਸਤੌਲ ਨਾਲ ਜਾਣ ਤੋਂ ਮਾਰਨ ਦੀ ਨੀਅਤ ਨਾਲ ਫਾਇਰ ਕਰ ਦਿੱਤਾ।
ਇਸ ਦੌਰਾਨ ਇਕ ਗੋਲੀ ਉਸਦੀ ਲੱਤ ਨੂੰ ਆਰ ਪਾਰ ਕਰ ਗਈ ਅਤੇ ਉਹ ਖੂਨ ਨਾਲ ਲੱਥ ਪੱਥ ਹੋ ਗਿਆ। ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਉਸ ਦੇ ਸਾਥੀ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਅਕਾਲੀ ਦਲ ਤੇ ਭਾਜਪਾ ਦੀ ਵਿਚਾਰਧਾਰਾ ਵੱਖੋ-ਵੱਖਰੀ : ਪਰਗਟ ਸਿੰਘ
