4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਗੁਰਦਾਸਪੁਰ, 1 ਦਸੰਬਰ : ਜ਼ਿਲਾ ਗੁਰਦਾਸਪੁਰ ਵਿਚ ਪੈਂਦੇ ਪਿੰਡ ਭੁੱਲੇਚੱਕ ’ਚ ਮਾਮੂਲੀ ਝਗੜੇ ਨੂੰ ਲੈ ਕੇ 2 ਭਰਾਵਾਂ ਨੇ ਆਪਣੇ ਭਰਾ ਨੂੰ ਕੁੱਟਮਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਤਿੱਬੜ ਪੁਲਸ ਨੇ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪਿੰਡ ਭੁੱਲੇਚੱਕ ਦੀ ਵਸਨੀਕ ਸਿਮਰਨਜੀਤ ਕੌਰ ਪਤਨੀ ਸੰਤੋਖ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸਵੇਰੇ ਲੱਗਭਗ 9:30 ਵਜੇ ਉਸ ਦਾ ਪਤੀ ਆਪਣੇ ਹਿੱਸੇ ਦੀ ਜ਼ਮੀਨ ’ਤੇ ਨੀਂਹ ਪੁੱਟ ਰਿਹਾ ਸੀ। ਉਸ ਨੇ ਆਪਣੇ ਭਰਾਵਾਂ ਭੁਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਤੋਂ ਆਪਣੇ ਸਾਂਝੇ ਟਿਊਬਵੈੱਲ ਲਈ ਟਿਊਬਵੈੱਲ ਗਰਿੱਪ ਦੀ ਮੰਗ ਕੀਤੀ।
ਇਸ ਦੌਰਾਨ ਮੁਲਜ਼ਮ ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਕੌਰ ਪਤਨੀ ਭੁਪਿੰਦਰ ਸਿੰਘ ਅਤੇ ਅਕਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਨੇ ਉਸ ਦੇ ਪਤੀ ’ਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਸੰਤੋਖ ਸਿੰਘ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤਿੱਬੜ ਪੁਲਸ ਨੇ ਚਾਰਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਪਰ ਉਹ ਫਰਾਰ ਦੱਸੇ ਜਾ ਰਹੇ ਹਨ।
Read More : ਕਸ਼ਮੀਰ ’ਚ 10 ਤੋਂ ਵੱਧ ਥਾਵਾਂ ’ਤੇ ਐੱਨ.ਆਈ.ਏ. ਦੇ ਛਾਪੇ
