ਚੰਡੀਗੜ੍ਹ, 1 ਦਸੰਬਰ : ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕੋ-ਇੱਕ ਜ਼ਿੰਮੇਵਾਰੀ ਪੰਜਾਬ ਦੇ ਹੱਕਾਂ ਦੀ ਰੱਖਿਆ ਹੈ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਕਿਸੇ ਰਾਜ਼ੀਨਾਮੇ ਜਾਂ ਸਿਆਸੀ ਗਠਜੋੜ ਨਾਲ ਨਾਤਾ ਜੋੜਨ ਜਾਂ ਤੋੜਨ ਦਾ ਕੋਈ ਸ਼ੌਕ ਨਹੀਂ ਕਿਉਂਕਿ ਪਾਰਟੀ ਦੀ ਤਰਜੀਹ ਕੇਵਲ ਅਤੇ ਕੇਵਲ ਪੰਜਾਬ ਹੈ। ਅਸੀਂ ਉਸੇ ਪਾਰਟੀ ਦੇ ਨਾਲ ਹਾਂ, ਜੋ ਪੰਜਾਬ ਨੂੰ ਉਸ ਦਾ ਹੱਕ ਦੇਵੇਗੀ।
ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਗਠਜੋੜ ਦੀ ਖੁੱਲ੍ਹੀ ਵਕਾਲਤ ਕਰਦਿਆਂ ਕਿਹਾ ਸੀ ਕਿ 2027 ’ਚ ਸਰਕਾਰ ਬਣਾਉਣ ਲਈ ਇਹ ਗਠਜੋੜ ਜ਼ਰੂਰੀ ਹੈ।
Read More : ਪੀ.ਆਰ.ਟੀ.ਸੀ. ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਖਤਮ
