ਚੰਡੀਗੜ੍ਹ, 29 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਦਰਸ਼ਨ ਕਰ ਰਹੇ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ’ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੈਂ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਰੋਡਵੇਜ਼ ਮੁਲਾਜ਼ਮਾਂ ’ਤੇ ਭਗਵੰਤ ਮਾਨ ਦੇ ਸਿੱਧੇ ਹੁਕਮਾਂ ਨਾਲ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹਾਂ । ਇਸ ਲਾਠੀਚਾਰਜ ਦੌਰਾਨ ਸਿੱਖ ਮੁਲਾਜ਼ਮਾਂ ਦੀਆਂ ਦਸਤਾਰਾਂ ਅਤੇ ਕੇਸਾਂ ਦੀ ਬੇਅਦਬੀ ਵੀ ਹੋਈ ਹੈ, ਜਿਸ ਕਰ ਕੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ 2022 ’ਚ ਵੱਡੇ-ਵੱਡੇ ਝੂਠ ਬੋਲ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਤਕਰੀਬਨ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ, ਜਿਸ ਕਰ ਕੇ ਪੰਜਾਬ ਦਾ ਹਰ ਵਰਗ ਅੱਜ ਦੁਖੀ ਹੈ ਤੇ ਸੜਕਾਂ ਉੱਪਰ ਆਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੈ ।
Read More : ਪੰਜਾਬ ਪੁਲਿਸ ‘ਚ ਫੇਰਬਦਲ, 61 ਅਧਿਕਾਰੀ ਨੂੰ ਇੱਧਰੋਂ-ਉੱਧਰ
