ਨਵੀਂ ਦਿੱਲੀ, 29 ਨਵੰਬਰ : ਦਿੱਲੀ ਦੀ ਇਕ ਅਦਾਲਤ ਨੇ ਹਵਾਲਗੀ ਕੀਤੇ ਗਏ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ ਤੱਕ ਵਧਾ ਦਿੱਤੀ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ, ਅਪ੍ਰੈਲ 2024 ਵਿਚ ਅਦਾਕਾਰ ਸਲਮਾਨ ਖਾਨ ਦੇ ਘਰ ’ਤੇ ਹੋਈ ਗੋਲੀਬਾਰੀ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਹੋਰ ਅਪਰਾਧਾਂ ਸਬੰਧੀ ਲੋੜੀਂਦੇ ਅਨਮੋਲ ਨੂੰ 18 ਨਵੰਬਰ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ।
ਅਨਮੋਲ ਬਿਸ਼ਨੋਈ ਨੂੰ ਪਿਛਲੇ ਸਾਲ ਨਵੰਬਰ ’ਚ ਅਮਰੀਕਾ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਤੇ ਕਰੀਬੀ ਸਾਥੀ ਅਨਮੋਲ ਨੂੰ ਇਸ ਤੋਂ ਪਹਿਲਾਂ 19 ਨਵੰਬਰ ਨੂੰ 11 ਦਿਨ ਦੀ ਐੱਨ. ਆਈ. ਏ. ਹਿਰਾਸਤ ਵਿਚ ਭੇਜਿਆ ਗਿਆ ਸੀ।
ਅਮਰੀਕਾ ਵਿਚ ਰਹਿ ਰਿਹਾ ਅਨਮੋਲ 2022 ਤੋਂ ਫਰਾਰ ਸੀ ਅਤੇ ਜੇਲ ਵਿਚ ਬੰਦ ਆਪਣੇ ਭਰਾ ਲਾਰੈਂਸ ਦੀ ਅਗਵਾਈ ਵਾਲੇ ਅੱਤਵਾਦ-ਮਾਫੀਆ ਗਿਰੋਹ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਹੋਣ ਵਾਲਾ 19ਵਾਂ ਮੁਲਜ਼ਮ ਹੈ।
Read More : ਪਿਸਤੌਲ ’ਚੋਂ ਅਚਾਨਕ ਚੱਲੀ ਗੋਲੀ, ਏ.ਐੱਸ.ਆਈ. ਦੀ ਮੌਤ
