ਸਮਾਣਾ, 27 ਨਵੰਬਰ : ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ, ਸਮਾਣਾ ਵਿਚ ਵੀਰਵਾਰ ਸਵੇਰੇ ਨਸ਼ੇ ਦੇ ਓਵਰਡੋਜ਼ ਨਾਲ ਕਾਨਗੜ੍ਹ ਸੜਕ ’ਤੇ ਸਥਿਤ ਨਵੀਂ ਸਰਾਂਪਤੀ ’ਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਬੀਰਬਲ ਦੀ ਮਾਤਾ ਬਲਜੀਤ ਕੌਰ ਅਤੇ ਭਰਾ ਬਿੰਦਰ ਨੇ ਦੱਸਿਆ ਕਿ ਉਸ ਦਾ ਭਰਾ ਤਿੰਨ-ਚਾਰ ਸਾਲ ਤੋਂ ਨਸ਼ੇ ਦੀ ਲਪੇਟ ਵਿਚ ਸੀ ਅਤੇ ਖੁਦ ਹੀ ਨਸ਼ੇ ਦਾ ਟਿਕਾ ਲਗਾਉਂਦਾ ਸੀ।
ਇਸ ਦੌਰਾਨ ਹੀ ਸਵੇਰੇ ਵੀ ਉਸ ਨੇ ਨਸ਼ੇ ਦਾ ਟਿਕਾ ਲਗਾਇਆ ਅਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਨ੍ਹਾਂ ਦੀ ਬਸਤੀ ਵਿਚ ਹੀ ਕਰੀਬ ਇਕ ਦਰਜਨ ਨੌਜਵਾਨ ਨਸ਼ੇ ਦੀ ਲੱਤ ’ਚ ਜਕੜੇ ਹੋਏ ਹਨ ਅਤੇ ਉਨ੍ਹਾਂ ’ਚੋਂ ਕਈ ਤਾਂ ਖੁਦ ਹੀ ਨਸ਼ੇ ਦਾ ਟਿਕਾ ਲਗਾਉਂਦੇ ਹਨ।
Read More : ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਧਾਰਾ-120 ਬੀ ਦਾ ਵਾਧਾ
