ਜਲਾਲਾਬਾਦ, 26 ਨਵੰਬਰ : ਬੀ. ਐੱਸ. ਐੱਫ. ਅਤੇ ਪੁਲਸ ਵੱਲੋਂ ਕੀਤੇ ਗਏ ਇਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਥਾਣਾ ਸਦਰ ਜਲਾਲਾਬਾਦ ਦੇ ਅਧਿਕਾਰ ਖੇਤਰ ਅਧੀਨ ਢਾਣੀ ਫੂਲਾ ਸਿੰਘ ਦੇ ਨੇੜੇ ਖੇਤਾਂ ’ਚੋਂ ਇਕ ਡਰੋਨ ਅਤੇ 1 ਕਿਲੋ 67 ਗ੍ਰਾਮ ਹੈਰੋਇਨ ਦਾ ਇਕ ਪੈਕੇਟ ਬਰਾਮਦ ਕੀਤਾ ਗਿਆ।
ਇਸ ਬਾਰੇ ਜਾਂਚ ਅਧਿਕਾਰੀ, ਸਦਰ ਪੁਲਸ ਸਟੇਸ਼ਨ, ਜਲਾਲਾਬਾਦ ਦੀ ਐੱਸ. ਐੱਚ. ਓ. ਇੰਸਪੈਕਟਰ ਸ਼ਿਮਲਾ ਰਾਣੀ ਨੇ ਦੱਸਿਆ ਕਿ ਉਹ ਅਤੇ ਪੁਲਸ ਪਾਰਟੀ ਗਸ਼ਤ ਦੌਰਾਨ ਥਾਣਾ ਖੇਤਰ ’ਚ ਮੌਜੂਦ ਸਨ। ਇਸ ਦੌਰਾਨ 160 ਬਟਾਲੀਅਨ ਬੀ. ਐੱਸ. ਐੱਫ. ਦੇ ਕੰਪਨੀ ਕਮਾਂਡਰ ਬੀ. ਓ. ਪੀ. ਐੱਨ. ਐੱਸ. ਵਾਲਾ ਦੀਪੂ ਲਾਲ ਦਾ ਇਕ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਢਾਣੀ ਫੂਲਾ ਸਿੰਘ ਵਾਲੀ ਦੇ ਖੇਤਾਂ ’ਚ ਡਰੋਨ ਗਤੀਵਿਧੀ ਦੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਬੀ. ਐੱਸ. ਐੱਫ. ਅਤੇ ਪੁਲਸ ਪਾਰਟੀ ਨੇ ਇਕ ਸਰਚ ਆਪ੍ਰੇਸ਼ਨ ਕੀਤਾ ਅਤੇ ਇਸ ਸਰਚ ਆਪ੍ਰੇਸ਼ਨ ਦੌਰਾਨ 1 ਕਿਲੋ 67 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਬਰਾਮਦ ਕੀਤਾ ਗਿਆ। ਪੁਲਸ ਸਟੇਸ਼ਨ ਸਦਰ ਜਲਾਲਾਬਾਦ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Read More : ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਆਮ ਜਨਤਾ ਲਈ 29 ਨਵੰਬਰ ਤੱਕ ਖੁੱਲ੍ਹਾ ਰਹੇਗਾ’
