Commonwealth Games

20 ਸਾਲਾਂ ਬਾਅਦ ਮਿਲੀ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ

ਨਵੀਂ ਦਿੱਲੀ, 26 ਨਵੰਬਰ : ਭਾਰਤ 20 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਅਤੇ ਬੁੱਧਵਾਰ ਨੂੰ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਦੀ ਜਨਰਲ ਅਸੈਂਬਲੀ ਦੀ ਮੀਟਿੰਗ ਵਿਚ ਅਹਿਮਦਾਬਾਦ ਨੂੰ ਮੇਜ਼ਬਾਨ ਵਜੋਂ ਰਸਮੀ ਪ੍ਰਵਾਨਗੀ ਮਿਲ ਗਈ।

ਮੀਟਿੰਗ ਵਿਚ ਭਾਰਤ ਦੀ ਨੁਮਾਇੰਦਗੀ ਸੰਯੁਕਤ ਸਕੱਤਰ (ਖੇਡਾਂ) ਕੁਨਾਲ, ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ. ਓ. ਏ.) ਦੀ ਪ੍ਰਧਾਨ ਪੀ. ਟੀ. ਊਸ਼ਾ ਅਤੇ ਗੁਜਰਾਤ ਦੇ ਖੇਡ ਮੰਤਰੀ ਹਰਸ਼ ਸੰਘਵੀ ਸਮੇਤ ਹੋਰਾਂ ਨੇ ਕੀਤੀ।

ਰਾਸ਼ਟਰਮੰਡਲ ਖੇਡਾਂ 2030 ਵਿਚ ਆਪਣੇ 100 ਸਾਲ ਪੂਰੇ ਕਰ ਰਹੀਆਂ ਹਨ, ਇਸ ਲਈ ਇਹ ਐਡੀਸ਼ਨ ਖਾਸ ਰਹਿਣ ਵਾਲਾ ਹੈ। ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਭਾਰਤ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਦੇਸ਼ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ ਵਿਚ ਵੀ ਸ਼ਾਮਲ ਹੈ ਅਤੇ ਅਹਿਮਦਾਬਾਦ ਨੂੰ ਹੀ ਮੇਜ਼ਬਾਨ ਸ਼ਹਿਰ ਵਜੋਂ ਪੇਸ਼ ਕੀਤਾ ਗਿਆ ਹੈ।

ਭਾਰਤ ਨੇ ਇਸ ਤੋਂ ਪਹਿਲਾਂ 2010 ਵਿਚ ਦਿੱਲੀ ਵਿਚ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਕੀਤਾ ਸੀ ਪਰ 2030 ਵਿਚ ਇਹ ਖੇਡਾਂ ਅਹਿਮਦਾਬਾਦ ਵਿਚ ਆਯੋਜਿਤ ਕੀਤੀਆਂ ਜਾਣਗੀਆਂ, ਜਿਸਨੇ ਪਿਛਲੇ ਦਹਾਕੇ ਵਿਚ ਆਪਣੇ ਖੇਡ ਢਾਂਚੇ ਨੂੰ ਨਵੇਂ ਪੱਧਰਾਂ ’ਤੇ ਪਹੁੰਚਾਇਆ ਹੈ।

ਰਾਸ਼ਟਰਮੰਡਲ ਖੇਡਾਂ 2030 ਦੀ ਮੇਜ਼ਬਾਨੀ ਲਈ ਭਾਰਤ ਨੂੰ ਨਾਈਜੀਰੀਆ ਦੇ ਸ਼ਹਿਰ ਅਬੁਜਾ ਨਾਲ ਸਖਤ ਟੱਕਰ ਮਿਲ ਰਹੀ ਸੀ, ਪਰ ਕਾਮਨਵੈਲਥ ਸਪੋਰਟਸ ਨੇ 2034 ਦੀਆਂ ਖੇਡਾਂ ਦੀ ਮੇਜ਼ਬਾਨੀ ਲਈ ਅਫਰੀਕਾ ਦੇ ਇਸ ਸ਼ਹਿਰ ਦੇ ਨਾਂ ’ਤੇ ਵਿਚਾਰ ਕਰਨ ਦਾ ਫੈਸਲਾ ਕੀਤਾ।

4 ਸਾਲਾਂ ਵਿਚ ਇਕ ਵਾਰ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ 72 ਦੇਸ਼ ਹਿੱਸਾ ਲੈਂਦੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਸਾਬਕਾ ਬਰਤਾਨਵੀ ਬਸਤੀਵਾਦ ਦੇਸ਼ ਹਨ।

Read More : ਸ਼੍ਰੋਮਣੀ ਕਮੇਟੀ ਵੱਲੋਂ ‘ਸੀਸ ਮਾਰਗ ਨਗਰ ਕੀਰਤਨ’ ਦਿੱਲੀਂ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਆਰੰਭ

Leave a Reply

Your email address will not be published. Required fields are marked *