ਨਵੀਂ ਦਿੱਲੀ, 26 ਨਵੰਬਰ : ਰਾਸ਼ਟਰੀ ਜਾਂਚ ਏਜੰਸੀ ਐੱਨ.ਆਈ.ਏ. ਨੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿਚ ਫਰੀਦਾਬਾਦ ਤੋਂ ਸ਼ੋਏਬ ਨਾਮ ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ਼ੋਏਬ ਨੇ ਧਮਾਕੇ ਤੋਂ ਠੀਕ ਪਹਿਲਾਂ ਨਾ ਸਿਰਫ਼ ਅੱਤਵਾਦੀ ਉਮਰ ਨਬੀ ਨੂੰ ਪਨਾਹ ਦਿੱਤੀ ਸੀ, ਸਗੋਂ ਲੌਜਿਸਟਿਕਲ ਸਹਾਇਤਾ ਵੀ ਪ੍ਰਦਾਨ ਕੀਤੀ ਸੀ। ਇਸ ਮਾਮਲੇ ਵਿਚ ਇਸ ਗ੍ਰਿਫ਼ਤਾਰੀ ਨਾਲ ਗ੍ਰਿਫ਼ਤਾਰ ਸ਼ੱਕੀਆਂ ਦੀ ਕੁੱਲ ਗਿਣਤੀ 7 ਹੋ ਗਈ ਹੈ।
ਜਾਣਕਾਰੀ ਮੁਤਾਬਕ ਸ਼ੋਏਬ ਨੂੰ ਪਹਿਲਾਂ ਇਸ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਫਿਰ ਰਿਹਾਅ ਕਰ ਦਿੱਤਾ ਗਿਆ ਸੀ। ਤਾਜ਼ਾ ਖੁਲਾਸੇ ਤੋਂ ਬਾਅਦ ਉਸ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੋਏਬ ਹੀ ਮੁੱਖ ਅੱਤਵਾਦੀ ਡਾਕਟਰ ਉਮਰ ਨੂੰ ਮੇਵਾਤ ਅਤੇ ਨੂਹ ਵਰਗੇ ਇਲਾਕਿਆਂ ਵਿਚ ਲੈ ਕੇ ਗਿਆ ਸੀ, ਜਿਥੇ ਡਾਕਟਰ ਉਮਰ ਸ਼ੋਏਬ ਦੀ ਭੈਣ ਦੇ ਘਰ ਠਹਿਰਿਆ ਸੀ।
Read More : ਬਦਰੀਨਾਥ ਦੇ ਕਿਵਾੜ ਬੰਦ, ਚਾਰਧਾਮ ਯਾਤਰਾ ਸਮਾਪਤ
