Badrinath-temple

ਬਦਰੀਨਾਥ ਦੇ ਕਿਵਾੜ ਬੰਦ, ਚਾਰਧਾਮ ਯਾਤਰਾ ਸਮਾਪਤ

ਗੋਪੇਸ਼ਵਰ, 25 ਨਵੰਬਰ : ਉੱਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆਈ ਖੇਤਰ ਵਿਚ ਸਥਿਤ ਭਗਵਾਨ ਬਦਰੀਨਾਥ ਦੇ ਕਿਵਾੜ ਮੰਗਲਵਾਰ ਦੁਪਹਿਰ 2:56 ਵਜੇ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਇਸ ਮੌਕੇ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂ ਬਦਲੀ ਵਿਸ਼ਾਲ ਦੇ ਦਰਸ਼ਨ ਲਈ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ।

ਕਿਵਾੜ ਬੰਦ ਹੋਣ ਤੋਂ ਪਹਿਲਾਂ ਆਖਰੀ ਪੂਜਾ ਬਦਰੀਨਾਥ ਦੇ ਮੁੱਖ ਪੁਜਾਰੀ ਰਾਵਲ ਅਮਰਨਾਥ ਨੰਬੂਦਰੀ ਨੇ ਸੰਪੰਨ ਕੀਤੀ। ਇਸ ਮੌਕੇ ਬਦਰੀਨਾਥ ਮੰਦਰ ਕੰਪਲੈਕਸ ਨੂੰ ਕਈ ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਸੀ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਪੀਲੇ ਅਤੇ ਸੰਤਰੀ ਗੇਂਦੇ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਸੀ। ਚਮੋਲੀ ਜ਼ਿਲੇ ਦੇ ਬਦਰੀਨਾਥ ਮੰਦਰ ਦੇ ਸਰਦੀਆਂ ਲਈ ਬੰਦ ਹੋਣ ਨਾਲ ਇਸ ਸਾਲ ਦੀ ਚਾਰ ਧਾਮ ਯਾਤਰਾ ਵੀ ਸਮਾਪਤ ਹੋ ਗਈ ਹੈ।

Read More : ਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨ

Leave a Reply

Your email address will not be published. Required fields are marked *