ਕਲਰਕ ਭਰਤੀ ਹੋਣ ਤੋਂ ਬਾਅਦ ਲਗਾਤਾਰ ਕੀਤੀ ਮਿਹਨਤ, ਪਹਿਲਾਂ ਲੈਫ਼ਟੀਨੈਂਟ ਅਤੇ ਫਿਰ ਅੱਜ ਬਣਿਆ ਜਰਨਲ ਅਫ਼ਸਰ
ਮਾਨਸਾ, 25 ਨਵੰਬਰ : ਅੱਜ ਮਾਨਸਾ ਦੇ ਨੌਜਵਾਨ ਨੇ ਪੂਰੇ ਜ਼ਿਲਾ ਮਾਨਸਾ ਦਾ ਨਾਂ ਰੌਸ਼ਨ ਕਰ ਦਿੱਤਾ ਹੈ, ਜਿੱਥੇ ਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨ ਬਣ ਗਿਆ ਹੈ।
ਦੱਸ ਦਈਏ ਕਿ ਰਮਨਦੀਪ ਸਿੰਘ ਭਾਰਤੀ ਫ਼ੌਜ ਵਿੱਚ ਬਤੌਰ ਕਲਰਕ ਭਰਤੀ ਹੋਇਆ ਸੀ, ਉਸ ਤੋਂ ਬਾਅਦ ਲਗਾਤਾਰ ਮਿਹਨਤ ਸਦਕਾ ਪਹਿਲਾਂ ਲੈਫ਼ਟੀਨੈਂਟ ਅਤੇ ਫਿਰ ਅੱਜ ਕੈਪਟਨ ਵਜੋਂ ਉਸ ਨੂੰ ਤਰੱਕੀ ਮਿਲੀ ਹੈ।
ਅੱਜ ਸ਼ਲੋਂਗ ਵਿਖੇ ਮੇਜਰ ਜਰਨਲ ਬਿਕਰਮ ਸ਼ਰਮਾ ਵਲੋਂ ਉਸ ਨੂੰ ਕੈਪਟਨ ਦੀ ਤਰੱਕੀ ਦਿੱਤੀ ਗਈ, ਜਿਸ ਸਦਕਾ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।
Read More : ਸ਼ਹੀਦੀ ਸਮਾਗਮ ‘ਚ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਗੁਰੂ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
