193 ਕਿਲੋਗ੍ਰਾਮ ਡਰੱਗ ਰਿਕਵਰੀ ਮਾਮਲੇ ’ਚ ਮੁਲਜ਼ਮ ਅਨਵਰ ਮਸੀਹ ਦਾ ਪਰਿਵਾਰ
ਅੰਮ੍ਰਿਤਸਰ, 24 ਨਵੰਬਰ : ਸਾਬਕਾ ਅਕਾਲੀ ਦਲ ਦੇ ਆਗੂ ਅਨਵਰ ਮਸੀਹ ਦੇ ਪਰਿਵਾਰ ’ਤੇ ਮਜੀਠਾ ਰੋਡ ਵਿਖੇ ਦਿਨ-ਦਿਹਾੜੇ ਫਾਇਰਿੰਗ ਕੀਤੀ ਗਈ।
ਝਗੜਾ ਉਸ ਸਮੇਂ ਹੋਇਆ ਜਦੋਂ 2 ਕਾਰਾਂ ਮੋੜਦੇ ਸਮੇਂ ਆਪਸ ਵਿਚ ਟਕਰਾ ਗਈਆਂ, ਜਿਸ ਕਾਰਨ ਦੋਵਾਂ ਵਿਚਕਾਰ ਬਹਿਸ ਹੋ ਗਈ। ਰਾਹਗੀਰਾਂ ਨੇ ਦਖਲ ਦਿੱਤਾ, ਜਿਸ ਤੋਂ ਬਾਅਦ ਦੋਵੇਂ ਆਪਣੇ-ਆਪਣੇ ਰਸਤੇ ਚਲੇ ਗਏ। ਹਾਲਾਂਕਿ ਮੁਲਜ਼ਮ ਮਾਂ-ਪੁੱਤ ਦੀ ਕਾਰ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਕੋਲ ਪਹੁੰਚਿਆ ਅਤੇ ਗੋਲੀਆਂ ਚਲਾ ਦਿੱਤੀਆਂ।
ਸਾਬਕਾ ਅਕਾਲੀ ਆਗੂ ਦਾ ਪੁੱਤਰ ਜੋਏਲ ਮਸੀਹ ਜੋ ਕਾਰ ਵਿਚ ਸੀ, ਵਾਲ-ਵਾਲ ਬਚ ਗਿਆ ਪਰ ਇਕ ਗੋਲੀ ਕਾਰ ਨੂੰ ਲੱਗੀ, ਜਿਸ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੱਸਣਯੋਗ ਹੈ ਕਿ ਕਾਰ ਚਾਲਕ ਜੋਏਲ ਮਸੀਹ ਸਾਬਕਾ ਅਕਾਲੀ ਆਗੂ ਅਨਵਰ ਮਸੀਹ ਦਾ ਪੁੱਤਰ ਹੈ, ਜੋ 2020 ਵਿਚ 193 ਕਿਲੋਗ੍ਰਾਮ ਡਰੱਗ ਰਿਕਵਰੀ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ 12 ਹੋਰ ਮੁਲਜ਼ਮਾਂ ਨਾਲ ਇਸ ਸਮੇਂ ਗੁਜਰਾਤ ਦੀ ਜੇਲ ’ਚ ਬੰਦ ਹੈ। ਪੁਲਸ ਇਸ ਮਾਮਲੇ ਦੀ ਕਈ ਪਹਿਲੂਆਂ ਨੂੰ ਲੈ ਕੇ ਜਾਂਚ ਕਰ ਰਹੀ ਹੈ। ਜੋਏਲ ਮਸੀਹ ਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।
Read More : ਪੰਜਾਬ ਪੁਲਸ ਦੇ ਏ.ਐੱਸ.ਆਈ. ਦੀ ਗੋਲੀ ਲੱਗਣ ਨਾਲ ਮੌਤ
