Gurdaspur roads

32.55 ਕਰੋੜ ਦੀ ਲਾਗਤ ਨਾਲ ਬਦਲੇਗੀ ਗੁਰਦਾਸਪੁਰ ਦੀਆਂ ਸੜਕਾਂ ਦੀ ਨੁਹਾਰ : ਬਹਿਲ

ਗੁਰਦਾਸਪੁਰ, 21 ਨਵੰਬਰ : ਗੁਰਦਾਸਪੁਰ ਸ਼ਹਿਰ ਅੰਦਰ ਖਸਤਾ ਹਾਲਤ ਸੜਕਾਂ ਦੀ ਨੁਹਾਰ 32 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਬਦਲੀ ਜਾਵੇਗੀ, ਜਿਸ ਸਬੰਧ ’ਚ ਸਰਕਾਰ ਵੱਲੋਂ ਇਸ ਹਲਕੇ ਦੇ ਇੰਚਾਰਜ ਰਮਨ ਬਹਿਲ ਦੇ ਯਤਨਾ ਸਦਕਾ ਬਕਾਇਦਾ ਮਨਜ਼ੂਰੀ ਦੇ ਕੇ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।

ਇਸ ਸਬੰਧੀ ਪ੍ਰੈੱਸ ਕਾਨਫਰਸ ਦੌਰਾਨ ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿਚਲੀਆਂ ਪੀ. ਡਬਲਿਊ. ਡੀ. ਅਧੀਨ ਆਉਂਦੀਆਂ 15.65 ਕਿਲੋਮੀਟਰ ਸੜਕਾਂ ਦਾ ਵਿਕਾਸ 23 ਕਰੋੜ 89 ਲੱਖ 73 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਐੱਫ. ਡੀ. ਵਿਭਾਗ ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਜਲਦ ਟੈਂਡਰ ਲੱਗ ਜਾਵੇਗਾ। ਉਨ੍ਹਾਂ ਦੱਸਿਆ ਕਿ ਸੜਕਾਂ ਨੂੰ ਚੌੜਿਆਂ, ਮਜਬੂਤ ਕਰਨ ਤੋਂ ਇਲਾਵਾ ਸਾਇਡਾਂ ਤੇ ਇੰਟਰਲੋਕ ਟਾਇਲਾਂ ਲਗਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਨਗਰ ਕੌਂਸਲ ਗੁਰਦਾਸਪੁਰ ਅਧੀਨ ਆਉਂਦੀਆਂ ਕਰੀਬ 7 ਕਿਲੋਮੀਟਰ ਸੜਕਾਂ ਦਾ ਨਿਰਮਾਣ ਵੀ ਕਰੀਬ 7 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ।

ਰਮਨ ਬਹਿਲ ਨੇ ਕਿਹਾ ਕਿ ਇਹ ਸੰਪਰਕ ਸੜਕਾਂ ਬਣਨ ਨਾਲ ਹਲਕਾ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਸੂਬੇ ਦਾ ਸਰਬਪੱਖੀ ਵਿਕਾਸ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।

ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਰਹੇ ਹਨ ਅਤੇ ਗੁਰਦਾਸਪੁਰ ਨੂੰ ਨੰਬਰ ਇਕ ਹਲਕਾ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ। ਗੁਰਦਾਸਪੁਰ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ ਚੇਅਰਮੈਨ ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।

ਇਸ ਮੌਕੇ ਮਾਰਕੀਟ ਦੇ ਚੈਅਰਮੈਨ ਭਾਰਤ ਭੂਸ਼ਣ ਸ਼ਰਮਾ, ਇੰਪਰੂਵਮੈਂਟ ਟਰੱਸਟ ਦੇ ਮੈਬਰ ਰਘੁਬੀਰ ਸਿੰਘ ਖਾਲਸਾ , ਹਿਤੇਸ਼ ਮਹਾਜਨ, ਜਗਜੀਤ ਸਿੰਘ ਪਿੰਟਾ ਸਕੱਤਰ ਆਪ ਗੁਰਦਾਸਪੁਰ,ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਕੋਆਰਡੀਨੋਂਟਰ ਰਾਜਿੰਦਰ ਨੰਦਾ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੈਅਰਮੈਨ ਨੀਰਜ ਸਲਹੋਤਰਾ, ਵਪਾਰ ਮੰਡਲ ਦੇ ਚੈਅਰਮੈਨ ਅਸ਼ੋਕ ਮਹਾਜਨ, ਪ੍ਰਧਾਨ ਰਵੀ ਮਹਾਜਨ ਆਦਿ ਮੌਜੂਦ ਸਨ।

Read More : ਨਾਨਕਿਆਣਾ ਚੌਕ ਵਿਚ ਖੰਡਾ ਸਾਹਿਬ ਸੁਸ਼ੋਭਿਤ

Leave a Reply

Your email address will not be published. Required fields are marked *