Patwar Union arrested

25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰ ਯੂਨੀਅਨ ਦਾ ਜ਼ਿਲਾ ਪ੍ਰਧਾਨ ਗ੍ਰਿਫਤਾਰ

ਤਰਨਤਾਰਨ, 20 ਨਵੰਬਰ : ਵਿਜੀਲੈਂਸ ਵਿਭਾਗ ਦੀ ਸ਼ਾਖਾ ਤਰਨਤਾਰਨ ਵੱਲੋਂ ਪਟਵਾਰੀ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਨੂੰ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਹੇਠ ਰੰਗੇ ਹੱਥੀਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਸ਼ਾਖਾ ਤਰਨਤਾਰਨ ਦੇ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਕਾਹਨ ਸਿੰਘ ਨਿਵਾਸੀ ਅੰਮ੍ਰਿਤਸਰ ਵੱਲੋਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੀ ਪਿੰਡ ਬਾਲੇ ਚੱਕ ਜ਼ਿਲਾ ਤਰਨਤਾਰਨ ਵਿਖੇ 7 ਕਨਾਲ, 4 ਮਰਲੇ ਦੇ ਕਰੀਬ ਵਾਹੀਯੋਗ ਜ਼ਮੀਨ ਹੈ, ਜਿਸ ਦਾ ਇੰਤਕਾਲ ਦਰੁਸਤ ਕਰਵਾਉਣ ਲਈ ਪਟਵਾਰੀ ਸਰਬਜੀਤ ਸਿੰਘ, ਜੋ ਪਟਵਾਰ ਐਸੋਸੀਏਸ਼ਨ ਦਾ ਜ਼ਿਲਾ ਪ੍ਰਧਾਨ ਵੀ ਹੈ, ਵੱਲੋਂ 1 ਲੱਖ ਰੁਪਏ ਰਿਸ਼ਵਤ ਮੰਗੀ ਗਈ ਹੈ।

ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਟਵਾਰੀ ਵੱਲੋਂ ਮੁੱਦਈ ਨਾਲ ਬਾਅਦ ਵਿਚ 30 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ। 5 ਹਜ਼ਾਰ ਰੁਪਏ ਅੈਂਡਵਾਂਸ ਦੇ ਦਿੱਤੇ ਗਏ। ਵੀਰਵਾਰ ਸਥਾਨਕ ਤਹਿਸੀਲ ਕੰਪਲੈਕਸ ਤਰਨਤਾਰਨ ਵਿਖੇ ਟ੍ਰੈਪ ਲਗਾਉਂਦੇ ਹੋਏ ਪਟਵਾਰੀ ਸਰਬਜੀਤ ਸਿੰਘ ਵਾਸੀ ਤਰਨਤਾਰਨ ਨੂੰ ਉਸ ਦੇ ਸਰਕਾਰੀ ਕੈਬਿਨ ’ਚੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਥਾਣਾ ਵਿਜਲੈਂਸ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read More : ਨਵੀਨ ਅਰੋੜਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਪੁਲਸ ਮੁਕਾਬਲੇ ਦੌਰਾਨ ਗ੍ਰਿਫਤਾਰ

Leave a Reply

Your email address will not be published. Required fields are marked *