ਘਣਸ਼ਿਆਮਪੁਰਾ ਗੈਂਗ ਨੇ ਲਈ ਜ਼ਿੰਮੇਵਾਰੀ
ਅੰਮ੍ਰਿਤਸਰ, 18 ਨਵੰਬਰ : ਅੱਜ ਸਵੇਰੇ 9.30 ਵਜੇ ਦੇ ਕਰੀਬ ਕੁਝ ਹਮਲਾਵਰਾਂ ਨੇ ਬੱਸ ਸਟੈਂਡ ਵਿਖੇ ਇਕ ਪ੍ਰਾਈਵੇਟ ਬੱਸ ਦੇ ਮੈਨੇਜਰ ਨੂੰ ਤਾਬੜਤੋੜ ਗੋਲੀਆਂ ਮਾਰ ਕੇ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਮੱਖਣ ਸਿੰਘ ਵਾਸੀ ਿਪੰਡ ਘਣਸ਼ਿਆਮਪੁਰਾ ਮਹਿਤਾ ਚੌਕ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਤਿੰਨ ਹਮਲਾਵਰ ਕੁਝ ਵਾਹਨਾਂ ’ਤੇ ਆਏ ਅਤੇ ਆਉਂਦੇ ਹੀ ਮੈਨੇਜਰ ’ਤੇ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ। ਇਸ ਦੌਰਾਨ ਇਕ ਦੁਕਾਨਦਾਰ ਦੇ ਹੱਥ ’ਤੇ ਵੀ ਗੋਲੀ ਲੱਗਣ ਦੀ ਖਬਰ ਹੈ। ਘਟਨਾ ਦੀ ਸੂਚਨਾ ਿਮਲਦੇ ਹੀ ਪੁਲਸ ਮੌਕੇ ’ਤੇ ਪੁੱਜੀ ਅਤੇ 6 ਦੇ ਕਰੀਬ ਖੋਲ ਬਰਾਮਦ ਕਰ ਕੇ ਿਮ੍ਰਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ।
ਘਟਨਾ ਤੋਂ ਬਾਅਦ ਮੈਨੇਜਰ ਨੌਜਵਾਨ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਾਹਲੋਂ ਬੱਸ ਸਰਵਿਸ ਵਿਚ ਮੈਨੇਜਰ ਦੇ ਤੌਰ ’ਤੇ ਕੰਮ ਕਰਦਾ ਸੀ।
ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਗੋਪੀ ਘਣਸ਼ਿਆਮ, ਡੈਨੀ ਬੱਲ, ਅਮਰ ਖੱਬੇ, ਪ੍ਰਭੂ ਦੱਸਵਾਲ, ਮੁਹੱਬਤ ਰੰਧਾਵਾ ਅਤੇ ਕੌਂਸਲ ਚੌਧਰੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਮਿਰਤਕ ਮੱਖਣ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ। ਪੋਸਟ ਵਿਚ ਉਨ੍ਹਾਂ ਜ਼ਿਕਰ ਕੀਤਾ ਕਿ ਮੱਖਣ ਜੱਗੂ ਭਗਵਾਨਪੁਰੀਆ ਦਾ ਸਾਥੀ ਸੀ ਅਤੇ ਉਸ ਲਈ ਕੰਮ ਕਰਦਾ ਸੀ। ਉਨ੍ਹਾਂ ਅੱਜ ਸਿੱਧੂ ਮੂਸੇਵਾਲਾ ਅਤੇ ਧਰਮੇ ਦਾ ਬਦਲਿਆ ਲਿਆ ਹੈ।

ਪੋਸਟ ’ਚ ਲਿਖਿਆ : ਇਹ ਕਤਲ ਭਰਾ ਧਰਮੇ ਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਹੈ
ਹੱਤਿਆ ਦੀ ਜ਼ਿੰਮੇਵਾਰੀ ਘਣਸ਼ਿਆਮਪੁਰੀਆ ਗੈਂਗ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਲਈ ਹੈ। ਪੋਸਟ ਵਿਚ ਲਿਖਿਆ ਹੈ ਕਿ ਇਹ ਹੱਤਿਆ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਹੈ।
ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਬੱਸ ਸਟੈਂਡ ’ਤੇ ਮੱਖਣ ਦੀ ਹੱਤਿਆ ਦੀ ਜ਼ਿੰਮੇਵਾਰੀ ਮੈਂ, ਡੈਨੀ, ਬੱਲ, ਅਮਰ ਖੱਬੇ, ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ ਅਤੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ ਜੱਗੂ ਦਾ ਖਾਸ ਆਦਮੀ ਸੀ। ਇਸਨੇ ਮੂਸੇਵਾਲਾ ਕੇਸ ਵਿਚ ਵੀ ਮਨਦੀਪ ਤੂਫਾਨ ਅਤੇ ਮਨੀ ਨੂੰ ਪਨਾਹ ਦਿੱਤੀ ਸੀ ਅਤੇ ਉਨ੍ਹਾਂ ਦੇ ਹਥਿਆਰ ਆਪਣੇ ਕੋਲ ਰੱਖੇ ਸਨ।
ਸਾਡੇ ਭਰਾ ਧਰਮੇ ਦੀ ਹੱਤਿਆ ਵਿਚ ਵੀ ਇਸਨੇ ਪਨਾਹ ਦਿੱਤੀ ਸੀ। ਅੱਜ ਅਸੀਂ ਆਪਣੇ ਭਰਾ ਧਰਮੇ ਅਤੇ ਸਿੱਧੂ ਮੂਸੇਵਾਲਾ ਦਾ ਬਦਲਾ ਲੈ ਲਿਆ ਹੈ। ਪੋਸਟ ਵਿਚ ਚਿਤਾਵਨੀ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਗੱਡੀਆਂ ਮੁਹੱਈਆ ਕਰਾਈਆਂ ਸਨ, ਉਹ ਵੀ ਤਿਆਰ ਰਹਿਣ।
Read More : ਤਰਨਤਾਰਨ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਤੇ ਬਠਿੰਡਾ ’ਚ ਕਰਵਾਏ ਲਾਈਟ ਐਂਡ ਸਾਊਂਡ ਸ਼ੋਅ
