ਨਕਸਲੀਆਂ ਨੇ ਬਾਰੂਦੀ ਸੁਰੰਗ ਨਾਲ ਉਡਾਈ ਜਵਾਨਾਂ ਦੀ ਗੱਡੀ

Bijapur Naxal attack

9 ਜਵਾਨ ਸ਼ਹੀਦ, ਇਕ ਡਰਾਈਵਰ ਦੀ ਮੌਤ

ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਛੱਤੀਸਗੜ੍ਹ ਵਿੱਚ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੀਜਾਪੁਰ ਜ਼ਿਲ੍ਹੇ ਵਿੱਚ ਘਾਤ ਲਗਾ ਕੇ ਬੈਠੇ ਨਕਸਲੀਆਂ ਨੇ ਸੋਮਵਾਰ ਨੂੰ ਸੈਨਿਕਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਇਸ ‘ਚ 9 ਜਵਾਨ ਸ਼ਹੀਦ ਹੋ ਗਏ ਸਨ।

ਨਕਸਲੀਆਂ ਨੇ ਨਕਸਲ ਪ੍ਰਭਾਵਿਤ ਕੁਤਰੂ ਤੋਂ ਬੇਦਰੇ ਰੋਡ ‘ਤੇ ਕਾਰਕੇਲੀ ਨੇੜੇ ਜਵਾਨਾਂ ਨਾਲ ਲੱਦੀ ਇੱਕ ਪਿਕਅੱਪ ਗੱਡੀ ਨੂੰ ਧਮਾਕਾ ਕਰਕੇ ਉਡਾ ਦਿੱਤਾ। ਏਡੀਜੀ ਨਕਸਲ ਆਪਰੇਸ਼ਨ ਵਿਵੇਕਾਨੰਦ ਸਿਨਹਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿੱਚ ਹੁਣ ਤੱਕ 9 ਜਵਾਨ ਸ਼ਹੀਦ ਹੋ ਚੁੱਕੇ ਹਨ। ਕੁਝ ਜਵਾਨ ਵੀ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਬਸਤਰ ਆਈਜੀ ਦੇ ਅਨੁਸਾਰ ਨੇ ਪਹਿਲਾਂ ਹੀ ਇੱਥੇ ਬਾਰੂਦੀ ਸੁਰੰਗ ਵਿਛਾਈ ਹੋਈ ਸੀ, ਜਿਵੇਂ ਹੀ ਇਸ ਬਾਰੂਦੀ ਸੁਰੰਗ ਦੀ ਲਪੇਟ ਵਿੱਚ ਜਵਾਨਾਂ ਦੀ ਗੱਡੀ ਆਈ ਤਾਂ ਨਕਸਲੀਆਂ ਨੇ ਤੁਰੰਤ ਇਸ ਨੂੰ ਉਡਾ ਦਿੱਤਾ, ਜਿਸ ਵਿੱਚ 9ਡੀਆਰਜੀ ਸਿਪਾਹੀ ਸ਼ਹੀਦ ਹੋ ਗਏ ਅਤੇ ਇਕ ਪਿਕਅੱਪ ਗੱਡੀ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਫਿਲਹਾਲ ਮੌਕੇ ‘ਤੇ ਐਂਬੂਲੈਂਸ ਅਤੇ ਜਵਾਨਾਂ ਦੀ ਟੀਮ ਭੇਜੀ ਗਈ ਹੈ।

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੱਡੀ ‘ਚ 15 ਤੋਂ ਜ਼ਿਆਦਾ ਜਵਾਨ ਸਵਾਰ ਸਨ, ਜੋ ਦਾਂਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਵਿੱਚ ਸਾਂਝੇ ਆਪਰੇਸ਼ਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਦੁਪਹਿਰ ਕਰੀਬ 2.15 ਵਜੇ ਬੀਜਾਪੁਰ ਦੇ ਕੁਤਰੂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਅੰਬੇਲੀ ਨੇੜੇ ਅਣਪਛਾਤੇ ਮਾਓਵਾਦੀਆਂ ਵੱਲੋਂ ਸੁਰੱਖਿਆ ਬਲਾਂ ਦੀ ਗੱਡੀ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ ਗਿਆ। ਇਸ ਵਿੱਚ ਦਾਂਤੇਵਾੜਾ ਡੀਆਰਜੀ ਦੇ 9 ਜਵਾਨ ਸ਼ਹੀਦ ਹੋ ਗਏ ਸਨ।

ਬੀਜਾਪੁਰ ਆਈ.ਈ.ਡੀ ਧਮਾਕੇ ‘ਤੇ ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਰਮਨ ਸਿੰਘ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ ਨਕਸਲਵਾਦ ਦੇ ਖਿਲਾਫ ਜੋ ਕਦਮ ਚੁੱਕ ਰਹੀ ਹੈ, ਉਸ ਨੂੰ ਹੋਰ ਤੇਜ਼ ਕਰੇਗੀ। ਸਰਕਾਰ ਡਰਨ ਵਾਲੀ ਨਹੀਂ ਹੈ। ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *