ਮੁੰਬਈ, 10 ਨਵੰਬਰ : ਮਸ਼ਹੂਰ ਅਦਾਕਾਰ ਧਰਮਿੰਦਰ ਦੀ ਸਿਹਤ ਸੋਮਵਾਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਉਹ ਵੈਂਟੀਲੇਟਰ ਸਪੋਰਟ ’ਤੇ ਹਨ।
ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਗਲੇ 72 ਘੰਟੇ ਧਰਮਿੰਦਰ ਲਈ ਬਹੁਤ ਮੁਸ਼ਕਲ ਹੋਣਗੇ। ਹਾਲਾਂਕਿ, ਸੰਨੀ ਦਿਓਲ ਦੀ ਟੀਮ ਨੇ ਉਨ੍ਹਾਂ ਦੀ ਹਾਲਤ ਬਾਰੇ ਇਕ ਬਿਆਨ ਜਾਰੀ ਕੀਤਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਹਮੇਸ਼ਾ ਵਾਂਗ ਇਹ ਸਿਰਫ਼ ਇਕ ਅਫਵਾਹ ਹੈ। ਸਰ ਬਿਹਤਰ ਹੋ ਰਹੇ ਹਨ। ਉਹ ਨਿਗਰਾਨੀ ਹੇਠ ਹਨ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਸੂਤਰਾਂ ਮੁਤਾਬਕ ਧਰਮਿੰਦਰ ਦੇ ਪਰਿਵਾਰ ਦੇ ਮੈਂਬਰ ਹਸਪਤਾਲ ਵਿਚ ਮੌਜੂਦ ਹਨ। ਹੇਮਾ ਮਾਲਿਨੀ ਧਰਮਿੰਦਰ ਨੂੰ ਮਿਲਣ ਹਸਪਤਾਲ ਪਹੁੰਚੀ ਹੈ।
Read More : ਲੁਧਿਆਣਾ ’ਚ ਕੋਲਡ ਸਟੋਰ ਦੇ ਮੈਨੇਜਰ ਦੇ ਘਰ ’ਤੇ ਫਾਇਰਿੰਗ
