–ਚਾਈਨਾ ਡੋਰ ਦੀ ਵਿਕਰੀ ਦੀ ਸੂਚਨਾ ਦੇਣ ਵਾਲੇ ਨੂੰ 25 ਹਾਜ਼ਰ ਰੁਪਏ ਇਨਾਮ ਦੇਣ ਦਾ ਐਲਾਨ
ਪਟਿਆਲਾ – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਨੇ ਸਖਤੀ ਦਿਖਾਉਂਦੇ ਹੋਏ ਚਾਈਨਾ ਡੋਰ ਦੀ ਵਿਕਰੀ ਦੀ ਸੂਚਨਾ ਦੇਣ ਵਾਲੇ ਨੂੰ 25 ਹਜਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਨੋਟੀਫਿਕੇਸਨ ਪੰਫਲੇਂਟ ਜਾਰੀ ਕਰਦੇ ਹੋਏ ਪੀ.ਪੀ.ਸੀ.ਬੀ. ਦੇ ਚੇਅਰਮੈਨ ਡਾ. ਆਦਰਸ ਪਾਲ ਵਿਜ ਦੱਸਿਆ ਕਿ ਨੈਸਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਾਸ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰ ਪੰਜਾਬ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਆਪਣੇ ਨੋਟੀਫਿਕੇਸਨ ਨੰਬਰ 3/25/23- ਐਸਟੀਈ 4/293 ਮਿਤੀ 5 ਜੁਲਾਈ 2023 ਰਾਹੀਂ ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਅਧੀਨ ਪ੍ਰਾਪਤ ਸਕਤੀਆਂ ਦੀ ਵਰਤੋਂ ਕਰਦੇ ਹੋਏ ਨਿਰਦੇਸ ਜਾਰੀ ਕੀਤੇ ਹਨ।
ਇਸ ਵਿੱਚ ਪਤੰਗ ਉਡਾਉਣ ਵਾਲੇ ਧਾਗੇ ਦੇ ਨਿਰਮਾਣ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਅਤੇ ਵਰਤੋਂ ’ਤੇ ਮੁਕੰਮਲ ਪਾਬੰਦੀ ਬਾਰੇ ਨਾਈਲੋਨ, ਪਲਾਸਟਿਕ ਜਾਂ ਕੋਈ ਹੋਰ ਸਿੰਥੈਟਿਕ ਸਮੱਗਰੀ ਜਿਸ ਵਿੱਚ ਪ੍ਰਸਿੱਧ ਚਾਈਨਾ ਡੋਰ/ਮਾਂਝਾ ਅਤੇ ਕੋਈ ਹੋਰ ਸਿੰਥੈਟਿਕ ਪਤੰਗ ਉਡਾਉਣ ਵਾਲਾ ਧਾਗਾ ਜੋ ਸਿੰਥੈਟਿਕ ਪਦਾਰਥ ਨਾਲ ਲੇਪਿਆ ਹੋਇਆ ਹੈ ਅਤੇ ਗੈਰ-ਬਾਇਓਡੀਗ੍ਰੇਡੇਬਲ ਹੈ ਅਤੇ ਨਾਲ ਹੀ ਕੋਈ ਹੋਰ ਪਤੰਗ ਉਡਾਉਣ ਵਾਲਾ ਧਾਗਾ ਜੋ ਤਿੱਖਾ ਬਣਿਆ ਹੈ। ਤਿੱਖੇ ਜਿਵੇਂ ਕਿ ਸੀਸੇ, ਧਾਤ ਜਾਂ ਕਿਸੇ ਹੋਰ ਤਿੱਖੀ ਸਮੱਗਰੀ ਦੀ ਵਰਤੋਂ ਕਰਕੇ ਬਣਿਆ ਹੈ, ਉਕਤ ਸਾਰੇ ਪਤੰਗ ਉਡਾਉਣ ਵਾਲੇ ਧਾਗੇ ਡੋਰਾਂ ਤੇ ਪੂਰਨ ਰੂਪ ਚ ਪਬੰਦੀ ਹੈ।
ਜੇਕਰ ਕੋਈ ਵੀ ਵਿਅਕਤੀ ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਅਧੀਨ ਜਾਰੀ ਕੀਤੇ ਗਏ ਨਿਰਦੇਸਾਂ ਜਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ 10 ਹਜਾਰ ਤੋਂ ਲੈ ਕੇ 15 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।