Italy News

ਇਟਲੀ ਵਿਚ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ

ਪੋਰਡੇਨੋਨ, 5 ਨਵੰਬਰ : ਇਟਲੀ ਵਿਚ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸਦੀ ਪਛਾਣ ਕੁਲਵਿੰਦਰ ਕੁਮਾਰ ਪੁੱਤਰ ਸਵ. ਦਰਸ਼ਨ ਰਾਮ ਵਜੋਂ ਹੋਈ ਹੈ। ਮ੍ਰਿਤਕ ਨਵਾਂਸ਼ਹਿਰ ਦੇ ਪੋਸੀ ਨਾਲ ਸਬੰਧਿਤ ਸੀ।

ਜਾਣਕਾਰੀ ਅਨੁਸਾਰ ਕੁਲਵਿੰਦਰ ਕੁਮਾਰ ਇਟਲੀ ਦੇ ਇਕ ਪਿੰਡ ਸਾਨ-ਵੀਟੋ-ਅਲ-ਤਾਲਿਆਮੈਂਟੋ, ਜ਼ਿਲ੍ਹਾ ਪੋਰਡੇਨੋਨ ਵਿਖੇ ਆਪਣੇ ਪਰਿਵਾਰ ਸਮੇਤ ਪਤਨੀ ਰੀਨਾ ਰਾਣੀ, ਪੁੱਤਰੀ ਮਨਜੋਤ ਕੌਰ ਅਤੇ ਪੁੱਤਰ ਰਣਵੀਰ ਸਿੰਘ ਨਾਲ ਰਹਿ ਰਿਹਾ ਸੀ।

ਦੱਸ ਦੇਈਏ ਕਿ ਕੁਲਵਿੰਦਰ ਸਿੰਘ ਆਪਣੇ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੇ ਸਮੇਂ ਇਟਲੀ ਦੇ ਇੱਕ ਡਰਾਈਵਿੰਗ ਸਕੂਲ ਵਿਚ ਡਰਾਈਵਿੰਗ ਕਲਾਸ ਲਾਉਣ ਲਈ ਆਪਣੇ ਇਲੈਕਟ੍ਰਿਕ ਸਾਈਕਿਲ ‘ਤੇ ਸਵਾਰ ਹੋ ਕੇ ਜਦੋਂ ਡੇਲੀਜ਼ੀਆ ਨਾਂਅ ਦੇ ਪੁਲ ਉੱਪਰ ਪਹੁੰਚਿਆ ਤਾਂ ਉਸੇ ਵੇਲੇ ਇੱਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਰਕੇ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ।

ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਉਸੇ ਵੇਲੇ ਗ੍ਰਿਫ਼ਤਾਰ ਕਰਕੇ ਜੇਲ੍ਹ ‘ਚ ਭੇਜ ਦਿੱਤਾ ਹੈ। ਇਸ ਹਾਦਸੇ ਕਾਰਨ ਕੁਲਵਿੰਦਰ ਕੁਮਾਰ ਦਾ ਸਮੂਹ ਪਰਿਵਾਰ ਡੂੰਘੇ ਸਦਮੇ ਵਿਚ ਹੈ।

Read More : ਵਿਧਾਇਕ ਬਾਜ਼ੀਗਰ ਨੇ ਅਦਾਲਤ ਤੋਂ ਮੰਗੀ ਪੇਸ਼ਗੀ ਜ਼ਮਾਨਤ , 2 ਹਮਲਾਵਰ ਗ੍ਰਿਫ਼ਤਾਰ

Leave a Reply

Your email address will not be published. Required fields are marked *