ਵਾਸ਼ਿੰਗਟਨ, 5 ਨਵੰਬਰ : ਅਮਰੀਕਾ ਦੇ ਕੇਂਟਕੀ ਸੂਬੇ ’ਚ ਬੁੱਧਵਾਰ ਨੂੰ ਲੁਈਵਿਲ ’ਚ ਇਕ ਕਾਰਗੋ ਪਲੇਨ ਕ੍ਰੈਸ਼ ਹੋ ਗਿਆ। ਇਸ ਹਾਦਸੇ ’ਚ 9 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਘੱਟੋ-ਘੱਟ 11 ਦੇ ਜ਼ਖਮੀ ਹੋਣ ਦੀ ਖਬਰ ਹੈ।
ਫੈਡਰਲ ਐਵੀਏਸ਼ਨ ਅਥਾਰਟੀ (ਐੱਫ. ਏ. ਏ.) ਅਨੁਸਾਰ ਯੂ. ਪੀ. ਐੱਸ. ਕੰਪਨੀ ਦੀ ਫਲਾਈਟ 2976 ਨੇ ਮੁਹੰਮਦ ਅਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਹੋਨੋਲੁਲੂ (ਹਵਾਈ) ਦੇ ਡੇਨੀਅਲ ਇਨੌਯੇ ਇੰਟਰਨੈਸ਼ਨਲ ਏਅਰਪੋਰਟ ਲਈ ਉਡਾਣ ਭਰੀ ਸੀ।
ਐੱਫ. ਏ. ਏ. ਨੇ ਦੱਸਿਆ ਕਿ ਇਹ ਹਾਦਸਾ ਸ਼ਾਮ ਸਵਾ ਕੁ 5 ਵਜੇ (ਸਥਾਨਕ ਸਮੇਂ ਅਨੁਸਾਰ) ਹੋਇਆ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ’ਚ ਤੇਜ਼ ਅੱਗ ਅਤੇ ਮਲਬਾ ਨਜ਼ਰ ਆ ਰਿਹਾ ਹੈ।
ਜਾਣਕਾਰੀ ਅਨੁਸਾਰ ਜਹਾਜ਼ ਵਿਚ 38,000 ਗੈਲਨ ਈਂਧਨ (ਲੱਗਭਗ ਡੇਢ ਲੱਖ ਲੀਟਰ ਤੇਲ) ਭਰਿਆ ਹੋਇਆ ਸੀ, ਜੋ ਧਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ’ਚ ਬਦਲ ਗਿਆ।
ਪੁਲਸ ਨੇ ਏਅਰਪੋਰਟ ਤੋਂ 8 ਕਿ. ਮੀ. ਦੇ ਘੇਰੇ ’ਚ ਰਹਿਣ ਵਾਲੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦਾ ਹੁਕਮ ਦਿੱਤਾ ਹੈ। ਏਅਰਪੋਰਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।
Read More : ਰਾਜਾ ਵੜਿੰਗ ਨੇ ਕੀਤਾ ਆਪਣੀ ਮਨੂਵਾਦੀ ਸੋਚ ਦਾ ਪ੍ਰਗਟਾਵਾ : ਈ.ਟੀ.ਓ.
