Women's World Cup

ਮਹਿਲਾ ਵਿਸ਼ਵ ਕੱਪ : ਅੱਜ ਮਿਲੇਗਾ ਨਵਾਂ ਚੈਪੀਅਨ

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ ਖਿਤਾਬੀ ਮੁਕਾਬਲਾ

ਮੁੰਬਾਈ, 2 ਨਵੰਬਰ : ਅੱਜ ਮਹਿਲਾ ਵਿਸ਼ਵ ਕੱਪ ਦਾ ਫਾਈਨਲ ਮੈਚ ਹੈ, ਜਿਸ ਵਿਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਤੀਜੀ ਵਾਰ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਖੇਡੇਗਾ, ਜਿਸਦਾ ਉਦੇਸ਼ ਆਪਣੇ ਖਿਤਾਬੀ ਸੋਕੇ ਨੂੰ ਖਤਮ ਕਰਨਾ ਹੈ। ਇਹ ਦੱਖਣੀ ਅਫਰੀਕਾ ਦਾ ਪਹਿਲਾ ਫਾਈਨਲ ਹੈ।

ਇਸ ਤੋਂ ਪਹਿਲਾਂ ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ 2005 ਅਤੇ 2017 ਵਿੱਚ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਦੱਖਣੀ ਅਫਰੀਕਾ ਵਿੱਚ ਖੇਡੇ ਗਏ 2005 ਦੇ ਵਿਸ਼ਵ ਕੱਪ ਫਾਈਨਲ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 98 ਦੌੜਾਂ ਨਾਲ ਹਰਾਇਆ, ਜਦੋਂ ਕਿ 2017 ਵਿਚ ਇੰਗਲੈਂਡ ਨੇ ਘਰੇਲੂ ਧਰਤੀ ‘ਤੇ ਇੱਕ ਰੋਮਾਂਚਕ ਫਾਈਨਲ ਵਿੱਚ ਭਾਰਤ ਨੂੰ 9 ਦੌੜਾਂ ਨਾਲ ਹਰਾਇਆ।

ਮਹਿਲਾ ਵਿਸ਼ਵ ਕੱਪ ਦੇ ਪਹਿਲੇ 2 ਐਡੀਸ਼ਨਾਂ ਵਿਚ ਜੇਤੂ ਦਾ ਫੈਸਲਾ ਲੀਗ ਪੜਾਅ ਦੇ ਅੰਕਾਂ ਦੇ ਆਧਾਰ ‘ਤੇ ਕੀਤਾ ਗਿਆ ਸੀ। ਇੰਗਲੈਂਡ 1973 ਵਿਚ ਅਤੇ ਆਸਟ੍ਰੇਲੀਆ 1978 ਵਿੱਚ ਚੈਂਪੀਅਨ ਬਣਿਆ ਸੀ।

Read More : ਦਸੂਹਾ ਦੇ ਨੌਜਵਾਨ ਦੀ ਡੌਂਕਰਾਂ ਨੇ ਗੋਲੀ ਮਾਰ ਕੇ ਕੀਤੀ ਹੱਤਿਆ

Leave a Reply

Your email address will not be published. Required fields are marked *