ਬਾਰਾਸਾਤ, 1 ਨਵੰਬਰ : ਪੱਛਮੀ ਬੰਗਾਲ ਦੇ ਉੱਤਰ 24 ਪਰਗਣਾ ਜ਼ਿਲੇ ’ਚ ਸ਼ਨੀਵਾਰ ਨੂੰ 11 ਬੱਚਿਅਾਂ ਸਮੇਤ 45 ਬੰਗਲਾਦੇਸ਼ੀਅਾਂ ਨੂੰ ਉਸ ਸਮੇਂ ਫੜ ਲਿਅਾ ਗਿਅਾ, ਜਦੋਂ ਉਹ ਨਾਜਾਇਜ਼ ਤੌਰ ’ਤੇ ਕੌਮਾਂਤਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਬਸ਼ੀਰਹਾਟ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਹੁਸੈਨ ਮੇਹਦੀ ਰਹਿਮਾਨ ਨੇ ਕਿਹਾ ਕਿ ਜਦੋਂ ਘੁਸਪੈਠੀਏ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਬੰਗਲਾਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਹਕੀਮਪੁਰ ’ਚ ਬੀ. ਐੱਸ. ਐੱਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਐੱਸ. ਪੀ. ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕ ਕੋਲਕਾਤਾ ਅਤੇ ਰਾਜਾਰਹਾਟ ਇਲਾਕੇ ਵਿਚ ਵੱਖ-ਵੱਖ ਥਾਵਾਂ ’ਤੇ ਕੰਮ ਕਰਦੇ ਸਨ।
Read More : ਦੀਵਾਲੀ ਬੰਪਰ ’ਚ ਬਠਿੰਡਾ ਨੇ 11 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ
