ਦਿੱਲੀ , ਅੰਮ੍ਰਿਤਸਰ, 30 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਲਾਂਚ ਕੀਤਾ ਗਿਆ।
ਚਾਂਦੀ ਦਾ ਸਿੱਕਾ ਲਾਂਚ ਕਰਨ ਉਪਰੰਤ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੈਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਹ ਸਿੱਕਾ ਐੱਮ. ਐੱਮ. ਟੀ. ਸੀ. ਸਰਕਾਰੀ ਕੰਪਨੀ ਨੇ ਤਿਆਰ ਕਰਵਾਇਆ ਹੈ, ਜੋ ਬਾਜ਼ਾਰ ਵਿਚ, ਮਾਲਜ਼ ਵਿਚ ਤੇ ਅਨੇਕਾਂ ਥਾਵਾਂ ’ਤੇ ਸੰਗਤਾਂ ਲਈ ਉਪਲਬਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਧਾਰਮਿਕ ਸਟਾਲਾਂ ’ਤੇ ਵੀ ਇਹ ਸਿੱਕਾ ਰੱਖਿਆ ਜਾਵੇਗਾ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਂਦੀਆਂ ਸੰਗਤਾਂ ਇਸ ਇਤਿਹਾਸਕ ਦਿਹਾੜੇ ਦੀ ਯਾਦਗਾਰ ਵਜੋਂ ਇਹ ਸਿੱਕਾ ਖਰੀਦ ਕੇ ਆਪਣੇ ਕੋਲ ਰੱਖ ਸਕਣ। ਉਹਨਾਂ ਦੱਸਿਆ ਕਿ ਸਿੱਕੇ ਦੀ ਕੀਮਤ ਹਾਲੇ ਤੱਕ ਨਹੀਂ ਕੀਤੀ ਗਈ ਅਤੇ ਜਲਦੀ ਹੀ ਇਸ ਦੀ ਕੀਮਤ ਵੀ ਸਰਕਾਰੀ ਅਦਾਰੇ ਵੱਲੋਂ ਤੈਅ ਕਰ ਦਿੱਤੀ ਜਾਵੇਗੀ।
Read More : ਲਵ ਮੈਰਿਜ ਤੋਂ ਬਾਅਦ ਹੈਵਾਨ ਬਣਿਆ ਪਤੀ

