ਮਹਿਲਾ ਵਨਡੇ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ
ਮੁੰਬਈ, 30 ਅਕਤੂਬਰ : ਮਹਿਲਾ ਵਨਡੇ ਵਿਸ਼ਵ ਕੱਪ 2025 ਦਾ ਦੂਜਾ ਸੈਮੀਫਾਈਨਲ ਅੱਜ ਮੇਜ਼ਬਾਨ ਭਾਰਤ ਅਤੇ 7 ਵਾਰ ਦੇ ਚੈਂਪੀਅਨ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਮੈਚ ਲਈ ਟਾਸ ਦੁਪਹਿਰ 2:30 ਵਜੇ ਹੋਵੇਗਾ।
ਦੋਵੇਂ ਟੀਮਾਂ ਤੀਜੀ ਵਾਰ ਮਹਿਲਾ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 1997 ‘ਚ ਦਿੱਲੀ ‘ਚ ਸੈਮੀਫਾਈਨਲ ਜਿੱਤਿਆ ਸੀ, ਪਰ ਭਾਰਤ ਨੇ 2017 ‘ਚ ਡਰਬੀ ‘ਚ ਸੈਮੀਫਾਈਨਲ ‘ਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ, ਜਦੋਂ ਹਰਮਨਪ੍ਰੀਤ ਦੀ ਨਾਬਾਦ 171 ਦੌੜਾਂ ਨੇ ਭਾਰਤ ਨੂੰ 36 ਦੌੜਾਂ ਨਾਲ ਜਿੱਤ ਦਿਵਾਈ।
ਹੁਣ ਇਹ ਦੇਖਣਾ ਬਾਕੀ ਹੈ ਕਿ ਕੀ ਭਾਰਤ ਇੱਕ ਵਾਰ ਫਿਰ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ‘ਚ ਪਹੁੰਚ ਸਕਦਾ ਹੈ। ਦੋਵੇਂ ਟੀਮਾਂ ਇਸ ਵਿਸ਼ਵ ਕੱਪ ਦੇ ਲੀਗ ਪੜਾਅ ‘ਚ ਵੀ ਮਿਲੀਆਂ ਸਨ, ਜਿੱਥੇ ਆਸਟ੍ਰੇਲੀਆ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ।
Read More : ਕਪੂਰਥਲਾ ’ਚ ਸਫਾਈ ਕਰਮਚਾਰੀ ਬਣ ਕੇ ਪਾਕਿ ਲਈ ਜਾਸੂਸੀ ਕਰਨ ਵਾਲਾ ਗ੍ਰਿਫ਼ਤਾਰ
