2 ਬਦਮਾਸ਼ਾਂ ਨੇ ਵਪਾਰੀਆਂ ‘ਤੇ ਚਲਾਈਆਂ ਸਨ ਗੋਲੀਆਂ
ਮਾਨਸਾ, 29 ਅਕਤੂਬਰ : ਬੀਤੇ ਦਿਨ ਬਦਮਾਸ਼ਾਂ ਵੱਲੋਂ ਪੈਸਟੀਸਾਈਡ ਦੀ ਦੁਕਾਨ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਦਾ ਮਾਮਲਾ ਮਾਨਸਾ ’ਚ ਭਖਦਾ ਜਾ ਰਿਹਾ ਹੈ। ਵਪਾਰੀ, ਸਮਾਜ ਸੇਵੀ ਜਥੇਬੰਦੀਆਂ, ਵਕੀਲ ਅਤੇ ਸ਼ਹਿਰ ਦੇ ਆਮ ਲੋਕਾਂ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਕਿ ਪੁਲਿਸ ਥਾਣਾ ਨਜ਼ਦੀਕ ਹੋਣ ਦੇ ਬਾਵਜੂਦ ਬਦਮਾਸ਼ਾਂ ਵੱਲੋਂ ਦੁਕਾਨ ’ਤੇ ਆ ਕੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਫ਼ਰਾਰ ਹੋ ਗਏ।
ਇਸ ਦੇ ਰੋਸ ਵਜੋਂ ਅੱਜ ਮਾਨਸਾ ਦੀਆਂ ਜਥੇਬੰਦੀਆਂ ਵੱਲੋਂ ਮੰਦਰ ’ਚ ਮੀਟਿੰਗ ਕੀਤੀ ਗਈ । ਇਸ ਦੌਰਾਨ ਸ਼ਹਿਰ ਦੀਆਂ ਦੁਕਾਨਾਂ ਵੀ ਬੰਦ ਹਨ। ਇਹ ਮੰਗਲਵਾਰ ਨੂੰ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ।
ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ ਨੇ ਕਿਹਾ ਕਿ ਕੱਲ੍ਹ ਮਾਨਸਾ ਦੇ ਭਰੇ ਬਜ਼ਾਰ ’ਚ 2 ਮੋਟਰਸਾਈਕਲ ਸਵਾਰ ਬਦਮਾਸ਼ਾਂ ਦੁਆਰਾ ਪਹਿਲਾਂ ਪੈਸਟੀਸਾਈਡ ਦੀ ਦੁਕਾਨ ’ਤੇ ਫ਼ਾਇਰਿੰਗ ਕੀਤੀ ਗਈ ਅਤੇ ਜਦੋਂ ਉਹ ਭੱਜ ਰਹੇ ਸਨ, ਜਿੰਨ੍ਹਾਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਬਦਮਾਸ਼ਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਫ਼ਿਰ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ।
ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਮਾਨਸਾ ਦਾ ਥਾਣਾ ਘਟਨਾ ਸਥਾਨ ਤੋਂ ਮਹਿਜ 200 ਤੋਂ 300 ਮੀਟਰ ਗਜ ਦੀ ਦੂਰੀ ’ਤੇ ਹੈ, ਪਰ ਫ਼ਿਰ ਵੀ ਲੁਟੇਰੇ ਅਤੇ ਬਦਮਾਸ਼ ਬੇਖੌਫ਼ ਪਰੰਤੂ ਫ਼ਿਰ ਵੀ ਲੁਟੇਰੇ ਅਤੇ ਬਦਮਾਸ਼ ਬੇਖੌਫ਼ ਹੋ ਕੇ ਘੁੰਮ ਰਹੇ ਹਨ।
ਲਕਸ਼ਮੀ ਨਰਾਇਣ ਮੰਦਰ ਵਿੱਚ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਅਰੋੜਾ, ਭਾਜਪਾ ਆਗੂ ਮੰਗਤ ਰਾਏ ਬਾਂਸਲ, ਕਾਂਗਰਸੀ ਆਗੂ ਅਰਸ਼ਦੀਪ ਸਿੰਘ ਗਾਗੋਵਾਲ, ਸੀਪੀਆਈ ਐਮ ਐਲ ਲਿਬਰੇਸ਼ਨ ਦੇ ਆਗੂ ਰਾਜਵਿੰਦਰ ਸਿੰਘ ਰਾਣਾ, ਸੀਪੀਆਈ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸਿੱਧੂ ਮੂਸੇਵਾਲਾ ਦਾ ਤਾਇਆ ਚਮਕੌਰ ਸਿੰਘ, ਆਈਐਮਏ ਦੇ ਜਨਕ ਰਾਜ ਸਿੰਗਲਾ, ਵਪਾਰ ਮੰਡਲ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਹੋਰ ਬੁਲਾਰਿਆਂ ਵੱਲੋਂ ਇਸ ਦੇ ਸਬੰਧ ’ਚ ਨਿੰਦਾ ਕੀਤੀ ਗਈ।
ਇਹ ਮੀਟਿੰਗ ਜਥੇਬੰਦੀਆਂ ਅਜੇ ਚੱਲ ਰਹੀ ਹੈ ਅਤੇ ਇਸ ਦੇ ਬਾਅਦ ਹੀ ਅਗਲੇਰਾ ਫ਼ੈਸਲਾ ਲਿਆ ਜਾਵੇਗਾ।
Read More : ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਆਈ ਰਿਕਾਰਡ ਕਮੀ : ਮੁੱਖ ਮੰਤਰੀ
