ਬਲੋਚਿਸਤਾਨ, 28 ਅਕਤੂਬਰ : ਭਾਰਤੀ ਫਿਲਮ ਅਦਾਕਾਰ ਸਲਮਾਨ ਖਾਨ ਦਾ ਬਲੋਚਿਸਤਾਨ ਬਾਰੇ ਬਿਆਨ ਇਕ ਵਾਰ ਫਿਰ ਖ਼ਬਰਾਂ ’ਚ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਪੱਤਰ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਟੈਰਰ ਵਾਚਲਿਸਟ ’ਚ ਪਾ ਦਿੱਤਾ ਹੈ। ਇਸ ਦਾ ਕਾਰਨ ਸਾਊਦੀ ਅਰਬ ਵਿਚ ਸਲਮਾਨ ਦਾ ਬਿਆਨ ਹੈ, ਜਿਸ ਵਿਚ ਉਸ ਨੇ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਕਰ ਦਿੱਤਾ ਸੀ।
ਇਸ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਵੱਖਵਾਦੀ ਬਲੋਚ ਨੇਤਾ ਮੀਰ ਯਾਲ ਬਲੋਚ ਨੇ ਸਲਮਾਨ ਅਤੇ ਕਈ ਬਾਲੀਵੁੱਡ ਅਦਾਕਾਰਾਂ ਬਾਰੇ ਇਕ ਬਿਆਨ ਜਾਰੀ ਕੀਤਾ ਹੈ। ਭਾਰਤੀ ਅਦਾਕਾਰਾਂ ਨੂੰ ਲੈ ਕੇ ਮੀਰ ਵੱਲੋਂ ਦਿੱਤੇ ਬਿਆਨ ਨਾਲ ਪਾਕਿਸਤਾਨ ਦਾ ਗੁੱਸਾ ਹੋਰ ਵਧ ਸਕਦਾ ਹੈ।
ਮੀਰ ਯਾਰ ਬਲੋਚ ਨੇ ਇਕ ਟਵੀਟ ’ਚ ਕਿਹਾ ਕਿ ਬਲੋਚ-ਭਾਰਤ ਦੋਸਤੀ ਦੇ ਹਿੱਸੇ ਵਜੋਂ ਬਲੋਚਿਸਤਾਨ ਗਣਰਾਜ ਨੇ ਭਾਰਤੀ ਕਲਾਕਾਰਾਂ ਨੂੰ ਬਲੋਚਿਸਤਾਨ ਦੇ (ਆਨਰੇਰੀ) ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸਲਮਾਨ ਖਾਨ, ਰਜਨੀਕਾਂਤ, ਸ਼ਿਵਾਜੀ ਰਾਓ ਗਾਇਕਵਾੜ, ਅਮਿਤਾਭ ਬੱਚਨ, ਹਰਿਵੰਸ਼ ਰਾਏ ਬੱਚਨ, ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਸ਼ਾਮਲ ਹਨ।
Read More : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸ਼ਹਿਨਾਜ਼ ਗਿੱਲ
