ਇਕ ਵਿਅਕਤੀ ਦੀ ਮੌਤ, 5 ਗੰਭੀਰ ਜ਼ਖਮੀ
ਲੁਧਿਆਣਾ, 23 ਅਕਤੂਬਰ : ਅੱਜ ਸਵੇਰੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਬੋਇਲਰ ਫਟਣ ਕਾਰਨ ਵੇਰਕਾ ਮਿਲਕ ਪਲਾਂਟ ਵਿਚ ਧਮਾਕਾ ਹੋ ਗਿਆ। ਇਸ ਦੌਰਾਨ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਲੁਧਿਆਣਾ ਦੇ ਡੀ. ਐੱਮ.ਸੀ. ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਦੀ ਸ਼ਨਾਖਤ ਹੈਬੋਵਾਲ ਦੇ ਵਾਸੀ ਕੁਨਾਲ ਜੈਨ ਵਜੋਂ ਹੋਈ ਹੈ, ਜਦਕਿ ਡੀਐਮਸੀ ਹਸਪਤਾਲ ਵਿਚ ਦਾਖਲ ਦੀ ਪਛਾਣ ਕੁਲਵੰਤ ਸਿੰਘ, ਪੁਨੀਤ ਕੁਮਾਰ, ਦਵਿੰਦਰ ਸਿੰਘ, ਗੁਰਤੇਜ ਸਿੰਘ ਅਤੇ ਅਜੀਤ ਸਿੰਘ ਵਜੋਂ ਹੋਈ ਹੈ। ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਮ੍ਰਿਤਕ ਕੁਨਾਲ ਜੈਨ ਦੀ ਪਤਨੀ ਵੀ ਉਸ ਨਾਲ ਮਿਲਕ ਪਲਾਂਟ ਵਿਚ ਕੰਮ ਕਰ ਰਹੀ ਸੀ।
ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
Read More : ‘ਆਪ’ ਨੇ ਪ੍ਰਦੂਸ਼ਣ ’ਤੇ ਰਾਸ਼ਟਰੀ ਕਾਰਜ ਯੋਜਨਾ ਬਣਾਉਣ ਦਾ ਦਿੱਤਾ ਸੱਦਾ