ਅਗਰਤਲਾ, 12 ਅਕਤੂਬਰ : ਦੱਖਣੀ ਤ੍ਰਿਪੁਰਾ ਦੇ ਸਬਰੂਮ ਰੇਲਵੇ ਸਟੇਸ਼ਨ ’ਤੇ ਰੇਲਵੇ ਪੁਲਸ ਨੇ ਕਥਿਤ ਤੌਰ ’ਤੇ ਨੇਪਾਲ ਜੇਲ ’ਚੋਂ ਭੱਜੀ ਹੋਈ ਪਾਕਿਸਤਾਨੀ ਮੂਲ ਦੀ 50 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕਿਹਾ ਕਿ ਇਹ ਔਰਤ ਨੇਪਾਲ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦੀ ਸੀ। ਉਸ ਨੂੰ ਕੋਲਕਾਤਾ ਤੋਂ ਕੰਚਨਜੰਗਾ ਐਕਸਪ੍ਰੈੱਸ ਰਾਹੀਂ ਰੇਲਵੇ ਸਟੇਸ਼ਨ ਪਹੁੰਚਣ ’ਤੇ ਸ਼ੱਕੀ ਵਿਹਾਰ ਕਰਨ ਤੋਂ ਬਾਅਦ ਹਿਰਾਸਤ ’ਚ ਲਿਆ ਗਿਆ।
ਸ਼ੁਰੂਆਤ ਵਿਚ ਉਸ ਨੇ ਆਪਣੀ ਪਛਾਣ ਦਿੱਲੀ ਦੀ ਪੁਰਾਣੀ ਬਸਤੀ ਦੀ ਸ਼ਾਹੀਨਾ ਪ੍ਰਵੀਨ ਦੱਸੀ ਪਰ ਕੋਈ ਜਾਇਜ਼ ਪਛਾਣ ਪੱਤਰ ਮੁਹੱਈਆ ਨਾ ਕਰਾ ਸਕੀ। ਬਾਅਦ ਵਿਚ ਪੁਲਸ ਨੇ ਉਸ ਦੇ ਕੋਲ ਮੌਜੂਦ ਸਾਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੰੂ ਪਾਕਿਸਤਾਨ ਦੇ ਕਈ ਨੰਬਰ ਮਿਲੇ। ਉਹ ਬੰਗਲਾਦੇਸ਼ ਹੁੰਦੇ ਹੋਏ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਨੇ ਅਾਪਣੀ ਅਸਲੀ ਪਛਾਣ ਲੂਈਸ ਿਨਗਹਤ ਅਖਤਰ ਬਾਨੇ ਦੱਸੀ।
Read More : ਮਾਂ ਦਾ ਦੁੱਧ ਪੀਣ ਤੋਂ ਬਾਅਦ ਢਾਈ ਮਹੀਨੇ ਦੇ ਬੱਚੇ ਦੀ ਮੌਤ