ਕੈਬਨਿਟ ਮੰਤਰੀ ਨੇ ਲਹਿਰਾਗਾਗਾ ਹਲਕੇ ਦੀਆਂ ਕਰੀਬ 5.83 ਕਰੋੜ ਰੁਪਏ ਨਾਲ ਬਣਨ ਵਾਲੀਆਂ 11 ਸੜਕਾਂ ਦੇ ਰੱਖੇ ਨੀਂਹ ਪੱਥਰ
ਲਹਿਰਾਗਾਗਾ, 11 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰੀਨ ਸੜਕੀ ਆਵਾਜਾਈ ਸਹੂਲਤਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਰਾਜ ਭਰ ’ਚ ਜੰਗੀ ਪੱਧਰ ’ਤੇ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਹਲਕੇ ਦੀਆਂ ਕਰੀਬ 05 ਕਰੋੜ 83 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 11 ਸੜਕਾਂ ਦੇ ਨੀਂਹ ਪੱਥਰ ਰੱਖ ਕੇ ਹਲਕਾ ਲਹਿਰਾਗਾਗਾ ਵਾਸੀਆਂ ਨੂੰ ਦੀਵਾਲੀ ਤੋਂ ਪਹਿਲਾ ਵੱਡੀ ਸੌਗਾਤ ਦਿੱਤੀ।
ਮੰਤਰੀ ਗੋਇਲ ਵੱਲੋਂ 76.54 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਖਨੌਰੀ ਕਲਾਂ ਤੋਂ ਖਨੌਰੀ ਖ਼ੁਰਦ (ਲੰਬਾਈ 2.75 ਕਿ. ਮੀ) ਸੜਕ, 45.98 ਲੱਖ ਰੁਪਏ ਨਾਲ ਬਣਨ ਵਾਲੀ ਚੱਠਾ ਗੋਬਿੰਦਪੁਰਾ ਤੋਂ ਪਿੱਪਲ ਥੇਹ (ਲੰਬਾਈ 1.75 ਕਿ. ਮੀ) ਸੜਕ, 44.43 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬਾਹਮਣੀ ਵਾਲਾ ਤੋਂ ਮਕਰੌੜ ਸਾਹਿਬ ਫੋਕਲ ਪੁਆਇੰਟ (ਲੰਬਾਈ 2.60 ਕਿ. ਮੀ) ਸੜਕ, 58.13 ਲੱਖ ਰੁਪਏ ਨਾਲ ਉਸਾਰੀ ਜਾਣ ਵਾਲੀ ਕਰੌਦਾ ਤੋਂ ਪਿੱਪਲ ਥੇਹ (ਲੰਬਾਈ 2.10 ਕਿ. ਮੀ) ਸੜਕ, 49.71 ਲੱਖ ਰੁਪਏ ਨਾਲ ਬਣਨ ਵਾਲੀ ਮਹਾਂ ਸਿੰਘ ਵਾਲਾ ਤੋਂ ਬਲਿਆਣਾ (ਲੰਬਾਈ 2.70 ਕਿ. ਮੀ) ਸੜਕ, 17.27 ਲੱਖ ਰੁਪਏ ਨਾਲ ਬਣਨ ਵਾਲੀ ਗੁਲਾੜੀ ਤੋਂ ਨਰਾਇਣਗੜ੍ਹ (ਲੰਬਾਈ 1.15 ਕਿ. ਮੀ) ਸੜਕ, 75 ਲੱਖ ਰੁਪਏ ਦੀ ਲਾਗਤ ਨਾਲ ਫੀਰਨੀ ਪਿੰਡ ਗੁਲਾੜੀ (ਲੰਬਾਈ 1 ਕਿ. ਮੀ) ਸੜਕ, 83.18 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਰਾਮਪੁਰਾ ਜਵਾਹਰਵਾਲਾ ਤੋਂ ਲਹਿਲ ਖੁਰਦ (ਲੰਬਾਈ 4.27 ਕਿ ਮੀ) ਸੜਕ, 37.01 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਚੋਟੀਆਂ ਤੋਂ ਬਖਸ਼ੀਵਾਲਾ (ਲੰਬਾਈ 1.85 ਕਿ ਮੀ) ਸੜਕ, 93.50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬਖ਼ੋਰਾ ਕਲਾਂ ਤੋਂ ਬਲਰਾਂ (ਲੰਬਾਈ 4.80 ਕਿ ਮੀ) ਸੜਕ ਅਤੇ ਕਰੀਬ 59.41 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗੋਬਿੰਦਪੁਰਾ ਜਵਾਹਰਵਾਲਾ ਤੋਂ ਲਹਿਲ ਖੁਰਦ (ਲੰਬਾਈ 3.05 ਕਿ ਮੀ) ਸੜਕ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਸ਼੍ਰੀ ਗੋਇਲ ਨੇ ਕਿਹਾ ਕਿ ਅੱਜ ਕਰੀਬ 05 ਕਰੋੜ 83 ਲੱਖ ਰੁਪਏ ਨਾਲ ਸ਼ੁਰੂ ਕੀਤੇ ਗਏ ਸੜਕਾਂ ਦੇ ਕੰਮ ਰਿਕਾਰਡ ਸਮੇਂ ਵਿੱਚ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਸੜਕਾਂ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਅਗਲੇ ਦਿਨਾਂ ’ਚ ਹਲਕਾ ਲਹਿਰਾਗਾਗਾ ਵਾਸੀਆਂ ਨੂੰ ਬਿਹਤਰੀਨ ਸੜਕੀ ਨੈਟਵਰਕ ਦੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਨਵੀਂਆਂ ਬਣਨ ਵਾਲੀਆਂ ਇਨ੍ਹਾਂ ਸੜਕਾਂ ਦੀ ਅਗਲੇ 05 ਸਾਲ ਦੀ ਰਿਪੇਅਰ ਦੀ ਜ਼ਿੰਮੇਵਾਰੀ ਵੀ ਬਣਾਉਣ ਵਾਲੇ ਠੇਕੇਦਾਰ ਨੂੰ ਦਿੱਤੀ ਗਈ ਹੈ, ਜਿਸ ਸਦਕਾ ਲੋਕਾਂ ਨੂੰ ਅਗਲੇ 5 ਸਾਲਾਂ ਤੱਕ ਇਨ੍ਹਾਂ ਸੜਕਾਂ ’ਤੇ ਆਵਾਜਾਈ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਸ਼੍ਰੀ ਗੋਇਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ। ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਪਾਰਕਾਂ, ਸ਼ਮਸ਼ਾਨਘਾਟਾਂ ਤੇ ਕਬਰਸਤਾਨਾਂ, ਪਾਣੀ ਦੀ ਨਿਕਾਸੀ ਅਤੇ ਸਕੂਲਾਂ ਸਬੰਧੀ ਵੱਡੇ ਪੱਧਰ ਉਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਖਨੌਰੀ ਜੋਗੀ ਰਾਮ ਭੁੱਲਣ, ਚੇਅਰਮੈਨ ਮਾਰਕਿਟ ਕਮੇਟੀ ਲਹਿਰਾ ਡਾ. ਸ਼ੀਸ਼ਪਾਲ ਅਨੰਦ, ਵਿਸ਼ਾਲ ਕਾਂਸਲ, ਗੁਰਪਿੰਦਰ ਸਰਾਓ, ਗੁਰਪ੍ਰੀਤ ਸਿੰਘ, ਰਾਜਕੁਮਾਰ, ਮਨਜੀਤ ਸਿੰਘ ਨੰਬਰਦਾਰ, ਰਮੇਸ਼ ਕੁਮਾਰ, ਬਲਾਕ ਪ੍ਰਧਾਨ ਤੇਜਵੀਰ ਸਿੰਘ ਠਸਕਾ ਸਮੇਤ ਵੱਡੀ ਗਿਣਤੀ ਵਲੰਟੀਅਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
Read More : ਅਣ-ਅਧਿਕਾਰਿਤ ਕਾਲੋਨੀਆਂ ’ਤੇ ਚੱਲਿਆ ਪੀਲਾ ਪੰਜਾ