ਲੁਧਿਆਣਾ, 10 ਅਕਤੂਬਰ : ਬੀਤੀ ਦੇਰ ਰਾਤ ਲੁਧਿਆਣਾ ਸ਼ਹਿਰ ਦੇ ਲੱਸੀ ਵਾਲਾ ਚੌਕ ਦੇ ਇਕ ਹੋਟਲ ਵਿਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ, ਜਿਸਦੀ ਪਛਾਣ ਪਛਾਣ ਹੁਤੋਵੀ ਸੀਮਾ ਵਾਸੀ ਨਾਗਾਲੈਂਡ ਵਜੋਂ ਹੋਈ, ਉਹ ਕਸ਼ਮੀਰ ਦੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ, ਜਿਥੋਂ ਉਸਨੇ ਅਸਤੀਫਾ ਦੇ ਦਿੱਤਾ ਸੀ ਅਤੇ ਲੁਧਿਆਣਾ ਵਾਪਸ ਆ ਗਿਆ ਸੀ। ਉਸਨੇ 7 ਅਕਤੂਬਰ ਨੂੰ ਚੈੱਕ-ਇਨ ਕੀਤਾ ਸੀ।
9 ਅਕਤੂਬਰ ਨੂੰ ਦੇਰ ਰਾਤ ਜਦੋਂ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਹੋਟਲ ਮੈਨੇਜਰ ਨੇ ਦਰਵਾਜ਼ਾ ਤੋੜਿਆ ਅਤੇ ਨੌਜਵਾਨ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਕਮਰੇ ਵਿਚ ਖੂਨ ਦੇ ਛਿੱਟੇ ਪਏ ਸਨ।
ਹੋਟਲ ਮਾਲਕ ਨੇ ਤੁਰੰਤ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ-1 ਵਿਚ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਤੋਵੀ ਸੀਮਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤਾ ਗਿਆ ਹੈ।
Read More : ਡੀ. ਜੀ. ਸੀ. ਏ. ਨੇ ਇੰਡੀਗੋ ’ਤੇ ਲਾਇਆ 20 ਲੱਖ ਰੁਪਏ ਦਾ ਜੁਰਮਾਨਾ