Earthquake

ਫਿਲੀਪੀਨਜ਼ ਵਿਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਭੂਚਾਲ

7.6 ਤੀਬਰਤਾ ਕੀਤੀ ਦਰਜ, ਦੇਸ਼ ਲਈ ਸੁਨਾਮੀ ਦੀ ਚਿਤਾਵਨੀ

ਫਿਲੀਪੀਨਜ਼, 10 ਅਕਤੂਬਰ : ਅੱਜ ਸਵੇਰੇ ਫਿਲੀਪੀਨਜ਼ ਵਿਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਇਸ ਭੂਚਾਲ ਤੋਂ ਬਾਅਦ ਫਿਲੀਪੀਨਜ਼ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਹਰ ਕੋਈ ਆਪਣੇ ਘਰਾਂ ਤੋਂ ਬਾਹਰ ਨਿਕਲ ਆਇਆ।

ਫਿਵੋਲਕਸ ਨੇ ਦੇਸ਼ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਸਾਰਿਆਂ ਨੂੰ ਤੱਟ ਤੋਂ ਦੂਰ ਅਤੇ ਉੱਚੀ ਜ਼ਮੀਨ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ ਪਰ ਰਿਕਟਰ ਪੈਮਾਨੇ ‘ਤੇ 7 ਤੋਂ ਵੱਧ ਤੀਬਰਤਾ ਵਾਲੇ ਭੂਚਾਲ ਨੂੰ ਕਾਫ਼ੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ।

ਭੂਚਾਲ ਤੋਂ ਬਾਅਦ ਮਿੰਡਾਨਾਓ ਖੇਤਰ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਮੇਂ ਸੜਕਾਂ, ਹਸਪਤਾਲਾਂ ਅਤੇ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਸਵੇਰੇ 07:14 ਵਜੇ ਫਿਲੀਪੀਨਜ਼ ਦੇ ਮਿੰਡਾਨਾਓ ਵਿਚ ਰਿਕਟਰ ਪੈਮਾਨੇ ‘ਤੇ 7.3 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 9:43 ਵਜੇ ਆਇਆ, ਜਿਸਦਾ ਕੇਂਦਰ ਮਾਨੇ ਤੋਂ ਲਗਭਗ 62 ਕਿਲੋਮੀਟਰ ਪੂਰਬ ਵਿਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਸੰਸਥਾ ਦਾ ਕਹਿਣਾ ਹੈ ਕਿ ਸੁਨਾਮੀ ਦੀਆਂ ਲਹਿਰਾਂ ਕਈ ਘੰਟਿਆਂ ਤੱਕ ਆ ਸਕਦੀਆਂ ਹਨ। ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਖ਼ਤਰਨਾਕ ਸੁਨਾਮੀ ਲਹਿਰਾਂ ਭੂਚਾਲ ਕੇਂਦਰ ਤੋਂ 300 ਕਿਲੋਮੀਟਰ ਦੇ ਅੰਦਰ ਤੱਟਾਂ ਨੂੰ ਟੱਕਰ ਮਾਰ ਸਕਦੀਆਂ ਹਨ।

Read More : ਹਰਜੋਤ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਨਵੀਨੀਕਰਨ ਦੇ ਹੁਕਮ

Leave a Reply

Your email address will not be published. Required fields are marked *