ਅੰਮ੍ਰਿਤਸਰ, 6 ਅਕਤੂਬਰ : ਅਮਰੀਕੀ ਸਰਕਾਰ ਵੱਲੋਂ ਫ਼ੌਜ ’ਚ ਦਾੜ੍ਹੀ ਰੱਖਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਤੋਂ ਬਾਅਦ ਸਿੱਖ ਭਾਈਚਾਰੇ ’ਚ ਰੋਸ ਫੈਲ ਗਿਆ ਹੈ। ਇਸ ਫ਼ੈਸਲੇ ਖ਼ਿਲਾਫ਼ ਅਮਰੀਕਾ ਤੇ ਭਾਰਤ ’ਚ ਸਿੱਖ ਜਥੇਬੰਦੀਆਂ ਨੇ ਆਵਾਜ਼ ਚੁੱਕੀ ਹੈ। ਸ਼੍ਰੋਮਣੀ ਗੁਰਦੁਾਰਾ ਪ੍ਰਬੰਧਕ ਕਮੇਟੀ ਨੇ ਇਸ ਹੁਕਮ ਦੀ ਸਖ਼ਤ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਗੁਰਦੁਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਅਮਰੀਕੀ ਸਰਕਾਰ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਕ ਲੋਕਤੰਤਰੀ ਦੇਸ਼ ਹੈ, ਜਿੱਥੇ ਧਰਮ ਦੀ ਆਜ਼ਾਦੀ ਹੈ। ਇਸ ਹਾਲਤ ’ਚ ਇਸ ਤਰ੍ਹਾਂ ਦਾ ਹੁਕਮ ਸਿੱਖਾਂ, ਯਹੂਦੀਆਂ, ਮੁਸਲਮਾਨਾਂ ਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਆਸਥਾ ’ਤੇ ਸੱਟ ਹੈ। ਉਹ ਅਮਰੀਕਾ ਦੇ ਸਿੱਖ ਅਦਾਰਿਆਂ ਨਾਲ ਸੰਪਰਕ ਕਰ ਰਹੀ ਹੈ ਤੇ ਜੇ ਜ਼ਰੂਰਤ ਪਈ ਤਾਂ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ।
ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਰਕਾਰ ਨਾਲ ਇਸ ਮਾਮਲੇ ’ਚ ਗੱਲਬਾਤ ਕਰੇ ਤੇ ਹੁਕਮ ਰੱਦ ਕਰਵਾਏ। ਸਿੱਖ ਨੇਤਾਵਾਂ ਨੇ ਯਾਦ ਦਿਵਾਇਆ ਕਿ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੌਰਾਨ ਹਜ਼ਾਰ ਸਿੱਖ ਫ਼ੌਜੀਆਂ ਨੇ ਮਿੱਤਰ ਦੇਸ਼ਾਂ ਲਈ ਆਪਣੀ ਜਾਨ ਦਿੱਤੀ ਸੀ। ਉਸ ਸਮੇਂ ਕਿਸੇ ਵੀ ਸਿੱਖ ਦੀ ਦਾੜ੍ਹੀ ਜਾਂ ਪਗੜੀ ’ਤੇ ਕੋਈ ਇਤਰਾਜ਼ ਨਹੀਂ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ’ਚ ਸਿੱਖਾਂ ਨਾਲ ਕਈ ਵਾਰ ਦੁਰਵਿਹਾਰ ਹੋਇਆ ਹੈ। ਕਦੀ ਏਅਰਪੋਰਟ ’ਤੇ ਦਸਤਾਰ ਉਤਰਵਾਈ ਗਈ ਤੇ ਕਦੀ ਹੱਥਕੜੀਆਂ ਲਾ ਕੇ ਡਿਪੋਰਟ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਇਕ ਬਜ਼ੁਰਗ ਮਹਿਲਾ ਨੂੰ ਹਥਕੜੀਆਂ ਲਗਾ ਕੇ ਡਿਪੋਰਟ ਕੀਤਾ ਗਿਆ ਸੀ।
Read More : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ