ਬੀਤੇ ਸਾਲ ਹੀ ਪਰਿਵਾਰ ਨਾਲ ਆਇਆ ਸੀ ਕੈਨੇਡਾ
ਓਸ਼ਾਵਾ, 5 ਅਕਤੂਬਰ : ਅਕਸਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਅਜਿਹੀ ਹੀ ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (29) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕੈਨੇਡਾ ‘ਚ ਹਾਈਵੇ 401 ‘ਤੇ ਓਸ਼ਾਵਾ ਨੇੜੇ 3 ਟਰੱਕਾਂ ਦੀ ਭਿਆਨਕ ਟੱਕਰ ‘ਚ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਉਹ ਬੀਤੇ ਸਾਲ ਹੀ ਆਪਣੇ ਪਰਿਵਾਰ ਨਾਲ ਕੈਨੇਡਾ ‘ਚ ਆਇਆ ਸੀ। ਪੁਲਿਸ ਵਲੋਂ ਅਜੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ 2 ਸਾਲ ਦੀ ਧੀ ਦਾ ਪਿਤਾ ਸੀ।
Read More : ਵਿਧਾਇਕ ਧਾਲੀਵਾਲ ਅਤੇ ਡੀ.ਸੀ. ਵੱਲੋਂ ਰਾਵੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ