ਗਾਇਕ ਦੀ ਸਿਹਤਯਾਬੀ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ
ਮੋਹਾਲੀ, 30 ਸਤੰਬਰ : ਪੰਜਾਬੀ ਗਾਇਕ ਰਾਜਵੀਰ ਜਵੰਦਾ, ਜਿਨ੍ਹਾਂ ਦਾ ਸ਼ਨੀਵਾਰ ਨੂੰ ਬੱਦੀ-ਪਿੰਜੌਰ ਸੜਕ ‘ਤੇ ਐਕਸੀਡੈਂਟ ਹੋ ਗਿਆ ਸੀ, ਉਸ ਦਿਨ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹਨ ਤੇ ਵੈਂਟੀਲੇਟਰ ‘ਤੇ ਹਨ। ਉਨ੍ਹਾਂ ਦੀ ਹਾਲਤ ‘ਚ ਅੱਜ ਚੌਥੇ ਦਿਨ ਵੀ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ ਹੈ।
ਅੱਜ ਪਰਵਿੰਦਰ ਸਿੰਘ ਸੁਹਾਣਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਇਕਾਈ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਅਰਦਾਸ ਕਰ ਕੇ ਹਸਪਤਾਲ ਜਾ ਕੇ ਦੇਗ ਵਰਤਾਈ।
ਹਸਪਤਾਲ ਵੱਲੋਂ ਦੁਪਹਿਰ 3.20 ਵਜੇ ਜਾਰੀ ਬੁਲੇਟਿਨ ਅਨੁਸਾਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਵੈਂਟੀਲੇਟਰ ‘ਤੇ ਹਨ। ਉਨ੍ਹਾਂ ਦੀ ਨਿਊਰੋਲੌਜੀਕਲ ਸਥਿਤੀ ਨਾਜ਼ੁਕ ਬਣੀ ਹੋਈ ਹੈ। ਦਿਮਾਗ ਦੀ ਗਤੀਵਿਧੀ ਘੱਟ ਹੈ ਤੇ ਚੱਲ ਰਹੇ ਉੱਨਤ ਡਾਕਟਰੀ ਪ੍ਰਬੰਧਨ ਦੇ ਬਾਵਜੂਦ ਕੋਈ ਮਹੱਤਵਪੂਰਨ ਸੁਧਾਰ ਨਹੀਂ ਹੋਇਆ ਹੈ।
ਦਿਮਾਗ ਦੇ ਐੱਮ.ਆਰ.ਆਈ. ਸਕੈਨ ‘ਚ ਹਾਈਪੋਕਸਿਕ ਤਬਦੀਲੀਆਂ ਦਿਖਾਈਆਂ ਗਈਆਂ ਹਨ, ਜੋ ਕਿ ਪ੍ਰਾਇਮਰੀ ਸੈਂਟਰ ‘ਚ ਦਿੱਤੇ ਗਏ ਸੀਪੀਆਰ ਦੇ ਸੈਕੰਡਰੀ ਹਨ। ਰੀੜ੍ਹ ਦੀ ਹੱਡੀ ਦੇ ਐੱਮ.ਆਰ.ਆਈ. ਨੇ ਸਰਵਾਈਕਲ ਅਤੇ ਡੋਰਸਲ ਖੇਤਰਾਂ ਨੂੰ ਵਿਆਪਕ ਨੁਕਸਾਨ ਦਾ ਖੁਲਾਸਾ ਕੀਤਾ ਹੈ, ਜਿਸਦੇ ਨਤੀਜੇ ਵਜੋਂ ਸਾਰੇ ਚਾਰੇ ਅੰਗਾਂ ‘ਚ ਡੂੰਘੀ ਕਮਜ਼ੋਰੀ ਹੈ। ਉਨ੍ਹਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਰਹਿੰਦੀ ਹੈ।
Read More : ‘ਆਪ’ ਸਰਕਾਰ ਬਣਨ ਤੋਂ ਬਾਅਦ 1.25 ਲੱਖ ਕਰੋੜ ਰੁਪਏ ਦਾ ਆਇਆ ਨਿਵੇਸ਼ : ਅਰੋੜਾ