ਰਾਜਪੁਰਾ, 27 ਸਤੰਬਰ : ਜ਼ਿਲਾ ਪਟਿਆਲਾ ਵਿਚ ਇਕ ਘਰ ਵਿੱਚ ਅੱਗ ਲੱਗ ਗਈ, ਜਿਸ ਵਿਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਪਤੀ-ਪਤਨੀ, ਪੁੱਤਰ ਅਤੇ ਇਕ ਰਿਸ਼ੇਤਦਾਰ ਸ਼ਾਮਲ ਸੀ। ਹਾਦਸੇ ’ਚ 65 ਸਾਲਾ ਰਾਜ ਮਿਸਤਰੀ ਜਗਦੀਸ਼ ਚੌਹਾਨ, ਉਸ ਦੀ ਪਤਨੀ 30 ਸਾਲਾ ਰਾਧਾ ਦੇਵੀ, 18 ਸਾਲਾ ਸਾਲਾ ਲਲਿਤ ਤੇ 12 ਸਾਲਾ ਪੁੱਤਰ ਸਰਵਣ ਦੀ ਮੌਤ ਹੋ ਗਈ।
ਇਹ ਘਟਨਾ ਬੀਤੀ ਰਾਤ ਰਾਜਪੁਰਾ ਦੇ ਭੋਗਲਾਂ ਰੋਡ ਇਲਾਕੇ ਵਿਚ ਵਾਪਰੀ। ਮ੍ਰਿਤਕਾਂ ਦੇ ਗੁਆਂਢ ’ਚ ਰਹਿੰਦੇ ਸ਼ੰਕਰ ਨੇ ਦੱਸਿਆ ਕਿ ਪਰਿਵਾਰ ਰਾਤ ਨੂੰ ਸੌਂ ਰਿਹਾ ਸੀ ਕਿ ਅਚਾਨਕ ਬਿਜਲੀ ਦੇ ਸਰਕਟ ਸ਼ਾਰਟ ਹੋਣ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰਾ ਪਰਿਵਾਰ ਕਮਰੇ ਵਿਚ ਫਸ ਗਿਆ।
ਪੀੜਤ ਪਰਿਵਾਰ ਇੱਥੇ ਕਿਰਾਏ ’ਤੇ ਰਹਿ ਰਿਹਾ ਸੀ। ਇਹ ਸਾਰੇ ਬਿਹਾਰ ਤੋਂ ਰੋਜ਼ੀ ਰੋਟੀ ਕਮਾਉਣ ਲਈ ਇੱਥੇ ਆਏ ਸਨ ਤੇ ਇੱਥੇ ਇਕ ਕਬਾੜੀਏ ਵੱਲੋਂ ਬਣਾਏ ਗਏ ਕੁਆਰਟਰਾਂ ’ਚ ਰਹਿੰਦੇ ਸਨ।
Read More : ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ 10 ਅਕਤੂਬਰ ਨੂੰ