ਅਜਨਾਲਾ ਹਲਕੇ ’ਚ ਹੜ੍ਹਾਂ ਦੀ ਸਥਿਤੀ ਬਾਰੇ ਕਰਵਾਇਆ ਜਾਣੂ
ਅਜਨਾਲਾ, 25 ਸਤੰਬਰ : ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਵਿਧਾਨ ਸਭਾ ਹਲਕਾ ਅਜਨਾਲਾ ’ਚ ਹੜ੍ਹਾਂ ਦੇ ਪਾਣੀ ਦੀ ਮਾਰ ਕਾਰਨ ਹੋਏ ਨੁਕਸਾਨ ਤੋਂ ਜਾਣੂ ਕਰਵਾਇਆ ਅਤੇ ਗਰਾਊਂਡ ਜ਼ੀਰੋ ਦੀ ਸਾਰੀ ਰਿਪੋਰਟ ਦਿੰਦਿਆਂ ਅੱਜ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ’ਚ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਰਾਹਤ ਪੈਕੇਜ ਦਾ ਮਤਾ ਪਾਸ ਕੀਤੇ ਜਾਣ ਦੀ ਮੰਗ ਕੀਤੀ ਤਾਂ ਜੋ ਹੜ੍ਹਾਂ ਦੀ ਮਾਰ ਨਾਲ ਝੰਬੇ ਅਜਨਾਲਾ ਸਰਹੱਦੀ ਖੇਤਰ ਦੇ ਲੋਕਾਂ ਨੂੰ ਮੁੜ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ |
ਉਨ੍ਹਾਂ ਅੱਗੇ ਕਿਹਾ ਕਿ 26 ਅਗਸਤ ਤੋਂ ਲੈ ਕੇ ਅੱਜ ਪੂਰਾ ਮਹੀਨਾ ਹੀ ਹਰ ਪੀੜਤਾਂ ਨਾਲ ਦੁਖਾਂਤਕ ਸਥਿਤੀਆਂ ਨਾਲ ਜੂਝਦਿਆਂ ਹੀ ਲੰਘ ਗਿਆ ਹੈ | ਉਨ੍ਹਾਂ ਕਿਹਾ ਕਿ ਪਾਣੀ ਬਹੁਤ ਜਿਆਦਾ ਆਉਣ ਕਰਕੇ ਕਈ ਥਾਵਾਂ ਤੇ ਅਣਸੁਖਾਵੀਆਂ ਘਟਨਾ ਵੀ ਵਾਪਰੀਆਂ ਤੇ ਜਾਨੀ ਮਾਲੀ ਨੁਕਸਾਨ ਵੀ ਵੱਡੇ ਪੱਧਰ ’ਤੇ ਹੋਇਆ ਹੈ ਤੇ ਕਿਸਾਨਾਂ ਦੀ ਬਹੁਤੀ ਜ਼ਮੀਨ ਰੇਤਾ ਅਤੇ ਗਾਰ ਦੀ ਮਾਰ ਹੇਠ ਆਉਣ ਨਾਲ ਮਾਰੂਥਲ ਵਰਗੀ ਸਥਿਤੀ ਬਣ ਚੁੱਕੀ ਹੈ, ਸਾਰੇ ਪਾਸੇ ਰੇਤਾ ਹੀ ਰੇਤਾ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਜਮੀਨ ਲੱਭਣ ਵਿਚ ਵੀ ਮੁਸ਼ਕਿਲ ਲੱਗ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹਾਂ-ਪੱਖੀ ਹਾਮੀ ਭਰੀ ਹੈ |
Read More : 6 ਕਿਲੋ ਹੈਰੋਇਨ ਤੇ ਮੋਟਰਸਾਈਕਲ ਸਮੇਤ ਇਕ ਗ੍ਰਿਫ਼ਤਾਰ
