ਰਿਹਾਈ ਤੋਂ ਬਾਅਦ ਉਹ ਦੋਵਾਂ ਬੇਟਿਆਂ ਨਾਲ ਰਾਮਪੁਰ ਹੋਏ ਰਵਾਨਾ
ਸੀਤਾਪੁਰ, 23 ਸਤੰਬਰ : ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਆਜ਼ਮ ਖ਼ਾਨ ਸੀਤਾਪੁਰ ਜੇਲ੍ਹ ਵਿਚ 23 ਮਹੀਨੇ ਬਿਤਾਉਣ ਤੋਂ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਮਿਲਣ ’ਤੇ ਮੰਗਲਵਾਰ ਨੂੰ ਰਿਹਾਅ ਕਰ ਦਿੱਤੇ ਗਏ। ਉਹ ਇੱਥੇ ਆਪਣੇ ਬੇਟੇ ਅਬਦੁੱਲਾ ਆਜ਼ਮ ਦੇ ਫ਼ਰਜ਼ੀ ਜਨਮ ਸਰਟੀਫਿਕੇਟ ਬਣਵਾਉਣ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਸੀ।
ਇਸ ਵਾਰ ਕੁੱਲ 701 ਦਿਨ ਸੀਤਾਪੁਰ ਜੇਲ ਅਤੇ ਇਸ ਤੋਂ ਪਹਿਲਾਂ ਪੰਜ ਦਿਨ ਰਾਮਪੁਰ ਜੇਲ ਵਿਚ ਰਹੇ। 2020 ਤੋਂ 2022 ਵਿਚ ਵੀ ਉਹ 814 ਦਿਨ ਜੇਲ ਵਿਚ ਰਹੇ ਸੀ। ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਆਖ਼ਰੀ ਸਮੇਂ ਤੱਕ ਉਨ੍ਹਾਂ ਦੀ ਰਿਹਾਈ ’ਤੇ ਖ਼ਦਸ਼ਾ ਬਣਿਆ ਰਿਹਾ। ਦੁਪਹਿਰ 12 ਵਜੇ ਰਿਹਾਈ ਤੋਂ ਬਾਅਦ ਉਹ ਆਪਣੇ ਦੋਵਾਂ ਬੇਟਿਆਂ ਅਬਦੁੱਲਾ ਤੇ ਅਦੀਬ ਨਾਲ ਰਾਮਪੁਰ ਰਵਾਨਾ ਹੋ ਗਏ।
Read More : ਪੰਜਾਬ ਨੂੰ ਵੱਡੀ ਸੌਗਾਤ ; ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਨੂੰ ਮਿਲੀ ਮਨਜ਼ੂਰੀ