ਨਮਾਦਾ ਦੇ ਮੇਲੇ ਤੋਂ ਵਾਪਸ ਆ ਰਿਹਾ ਸੀ ਨੌਜਵਾਨ
ਭਵਾਨੀਗੜ੍ਹ, 17 ਸਤੰਬਰ : ਪਿੰਡ ਨਦਾਮਪੁਰ ਨੇੜੇ ਬੁੱਧਵਾਰ ਨੂੰ ਇਕ ਨੌਜਵਾਨ ਦੀ ਮੋਟਰਸਾਈਕਲ ਸਮੇਤ ਨਹਿਰ ’ਚ ਡਿੱਗਣ ਕਾਰਨ ਮੌਤ ਹੋ ਗਈ। ਨੌਜਵਾਨ ਪਿੰਡ ਨਮਾਦਾ ਦੇ ਮੇਲੇ ਤੋਂ ਵਾਪਸ ਆ ਰਿਹਾ ਸੀ।
ਘਟਨਾ ਸਬੰਧੀ ਕਾਲਾਝਾੜ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਰੋਸ਼ਨ ਸਿੰਘ ਪੁੱਤਰ ਗੁਰਭਿੰਦਰ ਸਿੰਘ (17) ਵਾਸੀ ਪਿੰਡ ਬਖੋਪੀਰ ਅੱਜ ਆਪਣੇ ਦੋਸਤਾਂ ਨਾਲ ਪਿੰਡ ਨਮਾਦਾ ਤੋਂ ਮੇਲਾ ਦੇਖ ਕੇ ਵਾਪਸ ਪਰਤ ਰਿਹਾ ਸੀ ਕਿ ਇਸ ਦੌਰਾਨ ਪਿੰਡ ਨਦਾਮਪੁਰ ਨੇੜੇ ਪੁਰਾਣੇ ਪੁਲ ਤੋਂ ਨਵੇਂ ਪੁਲ ਜਾਂਦੇ ਸਮੇਂ ਬਾਈਪਾਸ ਵਾਲੀ ਸਾਈਡ ਨਹਿਰ ਦੀ ਪਟੜੀ ਤੋਂ ਜਦੋਂ ਰੋਸ਼ਨ ਸਿੰਘ ਮੋਟਰਸਾਈਕਲ ਬੈਕ ਕਰਨ ਲੱਗਾ ਤਾਂ ਸੰਤੁਲਨ ਵਿਗੜਨ ਕਾਰਨ ਉਹ ਮੋਟਰਸਾਈਕਲ ਸਣੇ ਨਹਿਰ ’ਚ ਜਾ ਡਿੱਗਾ।
ਘਟਨਾ ਬਾਰੇ ਪਤਾ ਲੱਗਣ ’ਤੇ ਲੋਕਾਂ ਨੇ ਬੜੀ ਮੁਸ਼ੱਕਤ ਮਗਰੋਂ ਉਸਨੂੰ ਪਾਣੀ ’ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਪੁਲਸ ਕਾਰਵਾਈ ਨਹੀਂ ਕਰਵਾਈ ਗਈ ਹੈ।
Read More : ਮੋਬਾਈਲ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਵਾਲੇ 6 ਗ੍ਰਿਫਤਾਰ