ਅਜਨਾਲਾ, 16 ਸਤੰਬਰ :-ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਸ਼ਹਿਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਨੰਗਲ, ਵੰਝਾਂਵਾਲਾ, ਚੱਕਫੁੱਲਾ, ਕਮੀਰਪੁਰਾ ਵਿਖੇ ਸਰਕਾਰੀ ਸਕੂਲਾਂ ’ਚ ਸਾਫ-ਸਫਾਈ ਮੁਹਿੰਮ ਦੀ ਅਗਵਾਈ ਕੀਤੀ ਅਤੇ ਨੁਕਸਾਨੀਆਂ ਗਈਆਂ ਫਸਲਾਂ ਦਾ ਜਾਇਜ਼ਾ ਲਿਅਾ।
ਧਾਲੀਵਾਲ ਨੇ ਕਿਹਾ ਕਿ ਹੜ੍ਹਾਂ ਕਾਰਨ ਨੁਕਸਾਨੀਆਂ ਫਸਲਾਂ ਦਾ ਨਿਰਧਾਰਿਤ ਸਮੇਂ ਵਿਚ ਮੁਆਵਜ਼ਾ ਦੇਣ ਲਈ ਵਿਧਾਨ ਸਭਾ ਹਲਕਾ ਅਜਨਾਲਾ ਦੇ ਹੜ੍ਹਾਂ ਦੀ ਮਾਰ ਦੇ ਝੰਭੇ 100 ਪਿੰਡਾਂ ਸਮੇਤ ਸੂਬੇ ਭਰ ਦੇ 2400 ਦੇ ਕਰੀਬ ਪਿੰਡਾਂ ’ਚ 13 ਸਤੰਬਰ ਤੋਂ ਬਕਾਇਦਾ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਨ ਲਈ ਪ੍ਰਭਾਵਿਤ ਪਿੰਡਾਂ ’ਚ ਮਾਲ ਪਟਵਾਰੀ ਆਪਣੀ ਡਿਊਟੀ ’ਚ ਰੁਝ ਗਏ ਹਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਤਾਇਨਾਤ ਮਾਲ ਵਿਭਾਗ ਦੇ ਪਟਵਾਰੀ 75 ਫੀਸਦੀ ਤੋਂ ਵੱਧ ਫਸਲਾਂ ਦੇ ਨੁਕਸਾਨ ਵਾਲੇ ਪਿੰਡਾਂ ’ਚ 7 ਦਿਨਾਂ ’ਚ ਗਿਰਦਾਵਰੀ ਅਤੇ 75 ਫੀਸਦੀ ਤੋਂ ਘੱਟ ਵਾਲੇ ਪਿੰਡਾਂ ’ਚ 14 ਦਿਨਾਂ ’ਚ ਗਿਰਦਾਵਰੀ ਦੀਆਂ ਮੁਆਵਜ਼ੇ ਲਈ ਰਿਪੋਰਟਾਂ ਤਿਆਰ ਕਰਨਗੇ।
ਇਸ ਮੌਕੇ ਅਮਨਦੀਪ ਕੌਰ ਧਾਲੀਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬੀ. ਡੀ. ਪੀ. ਓ. ਸਿਤਾਰਾ ਸਿੰਘ ਵਿਰਕ, ਸ਼ਹਿਰੀ ਪ੍ਰਧਾਨ ਅਮਿਤ ਔਲ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਭੱਟੀ, ਸਰਪੰਚ ਮਨਜਿੰਦਰ ਸਿੰਘ ਹਾਜ਼ਰ ਸਨ।
Read More : ਹੜ੍ਹਾਂ ਤੋਂ ਬਾਅਦ ਚਾਈਨਾ ਵਾਇਰਸ ਨੇ ਝੰਬੀ ਝੋਨੇ ਦੀ ਫਸਲ