fight

ਦੋ ਧਿਰਾਂ ’ਚ ਲੜਾਈ, ਚੱਲੀ ਗੋਲੀ, 8 ਜ਼ਖ਼ਮੀ

ਪੁਲਸ ਕਰ ਰਹੀ ਮਾਮਲੇ ਦੀ ਜਾਂਚ

ਬਟਾਲਾ, 14 ਸਤੰਬਰ : ਜ਼ਿਲਾ ਗੁਰਦਾਸਪੁਰ ਦੇ ਪਿੰਡ ਬਿਸ਼ਨੀਵਾਲ ’ਚ ਦੋ ਧਿਰਾਂ ’ਚ ਹੋਈ ਲੜਾਈ ਦੌਰਾਨ ਇੱਟਾਂ ਰੋੜੇ ਚੱਲੇ। ਇਸ ਦੌਰਾਨ ਇਕ ਧਿਰ ਨੇ ਗੋਲੀ ਚਲਾ ਦਿੱਤੀ, ਜੋ ਇਕ ਨਾਬਾਲਿਗ ਦੀ ਬਾਹ ’ਚ ਲੱਗੀ। ਇਸ ਝਗੜੇ ’ਚ ਦੋਵਾਂ ਧਿਰਾਂ ਦੇ ਇਕ ਨਾਬਾਲਿਗ ਸਮੇਤ 8 ਜਣੇ ਜ਼ਖਮੀ ਹੋਏ ਹਨ। ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਮਹਿੰਦਰ ਮਸੀਹ ਬੀਤੀ ਸ਼ਾਮ ਆਪਣੇ ਘਰ ਦੇ ਅੱਗੇ ਖੜ੍ਹੇ ਸੀ ਕਿ ਦੂਜੀ ਧਿਰ ਦੇ ਕੁਝ ਨੌਜਵਾਨਾਂ ਨੇ ਆ ਕੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਸਪਤਾਲ ’ਚ ਜ਼ੇਰੇ ਇਲਾਜ ਮਹਿੰਦਰ ਮਸੀਹ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਉਨ੍ਹਾਂ ’ਤੇ ਗੋਲੀ ਵੀ ਚਲਾਈ ਗਈ ਹੈ ਅਤੇ ਗੋਲੀ ਲੱਗਣ ਨਾਲ ਉਨ੍ਹਾਂ ਦਾ ਨਾਬਾਲਿਗ ਲੜਕਾ ਸਤਨਾਮ ਜ਼ਖਮੀ ਹੋ ਗਿਆ ਹੈ, ਜਿਸ ਨੂੰ ਗੰਭੀਰ ਹਾਲਤ ਹੋਣ ਕਰ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ

ਇਸ ਝਗੜੇ ’ਚ ਨਾਬਾਲਿਗ ਸਤਨਾਮ ਤੋਂ ਇਲਾਵਾ ਸੈਮੂਅਲ, ਮਹਿੰਦਰ ਮਸੀਹ, ਸੈਮੂਅਲ ਉਰਫ ਆਸ਼ੂ, ਜੋਲਬ ਅਤੇ ਬੀਬੀ ਰੇਖਾ ਆਦਿ ਜ਼ਖ਼ਮੀ ਹੋਏ ਹਨ, ਜਿਸ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਉਧਰ ਦੂਜੀ ਧਿਰ ਦੇ ਤਿੰਨ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਫਤਿਹਗੜ੍ਹ ਚੂੜੀਆਂ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।

Read More : ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਪਹਿਲਕਦਮੀ

Leave a Reply

Your email address will not be published. Required fields are marked *