17 ਸਤੰਬਰ ਨੂੰ ਦਿੱਲੀ ’ਚ ਹੋਵੇਗਾ ਗ੍ਰੈਂਡ ਫਾਇਨਲ
ਸੰਗਰੂਰ, 10 ਸਤੰਬਰ : ਜ਼ਿਲਾ ਸੰਗਰੂਰ ਦੇ ਪਿੰਡ ਬਡਰੁੱਖਾਂ ਦੀ ਰਹਿਣ ਵਾਲੀ ਸੋਨਮ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਵੱਡਾ ਮੁਕਾਮ ਹਾਸਲ ਕੀਤਾ ਹੈ। ਸੋਨਮ ਦੀ ਚੋਣ ਪ੍ਰਤਿਸ਼ਠਿਤ ‘ਪ੍ਰਾਈਡ ਆਫ਼ ਮਿਸਿਜ਼ ਇੰਡੀਆ 2025’ ਮੁਕਾਬਲੇ ਲਈ ਹੋਈ ਹੈ। ਆਗਾਮੀ 17 ਸਤੰਬਰ ਨੂੰ ਇਸਦਾ ਗ੍ਰੈਂਡ ਫਾਇਨਲ ਦਿੱਲੀ ’ਚ ਹੋਵੇਗਾ, ਜਿਸ ’ਚ ਦੇਸ਼ ਭਰ ਤੋਂ ਲਗਭਗ 600 ਪ੍ਰਤੀਭਾਗੀ ਹਿੱਸਾ ਲੈਣਗੇ।
ਇਸ ਮੁਕਾਬਲੇ ਨੂੰ ਭਾਰਤ ਦੀ ਸਭ ਤੋਂ ਪ੍ਰਤਿਸ਼ਠਿਤ ਬਿਊਟੀ ਪੇਜੈਂਟਾਂ ’ਚ ਗਿਣਿਆ ਜਾਂਦਾ ਹੈ, ਜਿਸਦਾ ਉਦੇਸ਼ ਔਰਤਾਂ ਨੂੰ ਮੰਚ ਦੇਣਾ ਅਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਪਹਿਚਾਣ ਦੇਣਾ ਹੈ। ਸੋਨਮ ਇਕ ਘਰੇਲੂ ਕੁੜੀ ਹੈ ਪਰ ਉਸਨੇ ਆਪਣੀ ਲਗਨ ਅਤੇ ਆਤਮ ਵਿਸ਼ਵਾਸ ਨਾਲ ਇਹ ਉਪਲਬਧੀ ਹਾਸਲ ਕੀਤੀ।
ਉਸਨੇ ਦੱਸਿਆ ਕਿ ‘ਇਹ ਮੇਰੇ ਜੀਵਨ ਦਾ ਬਹੁਤ ਜ਼ਰੂਰੀ ਮੌਕਾ ਹੈ, ਮੈਂ ਆਪਣੇ ਪਿੰਡ, ਆਪਣੇ ਪਰਿਵਾਰ ਅਤੇ ਸੰਗਰੂਰ ਜ਼ਿਲੇ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹਾਂ। ਇਹ ਮੁਕਾਬਲਾ ਸਿਰਫ਼ ਗਲੈਮਰ ਦਾ ਮੰਚ ਨਹੀਂ ਹੈ, ਬਲਕਿ ਔਰਤਾਂ ਨੂੰ ਸਸ਼ਕਤ ਬਣਾਉਣ ਦਾ ਸਾਧਨ ਵੀ ਹੈ। ਪਿੰਡ ਬਡਰੁੱਖਾਂ ਜਿਹੇ ਛੋਟੇ ਕਸਬੇ ਤੋਂ ਨਿਕਲ ਕੇ ਨੈਸ਼ਨਲ ਪੱਧਰ ਦੇ ਇਸ ਮੁਕਾਬਲੇ ਤੱਕ ਪੁੱਜਣਾ ਸੋਨਮ ਦੀ ਮਿਹਨਤ ਅਤੇ ਹਿੰਮਤ ਦੀ ਉਦਾਹਰਣ ਹੈ।
ਉਸਨੇ ਕਿਹਾ ਕਿ ਉਸਦਾ ਉਦੇਸ਼ ਅੱਗੇ ਚੱਲ ਕੇ ਸਮਾਜ ਸੇਵਾ ਅਤੇ ਔਰਤਾਂ ਨੂੰ ਸਸ਼ਕਤ ਕਰਨ ਦਾ ਹੈ।
Read More : 1,600 ਕਰੋੜ ਦੀ ਸਹਾਇਤਾ ਪੰਜਾਬੀਆਂ ਨਾਲ ਇਕ ਜ਼ਾਲਮ ਮਜ਼ਾਕ : ਹਰਪਾਲ ਚੀਮਾ
