10-11 ਦਿਨ ਪਹਿਲਾਂ ਹੋਇਆ ਸੀ ਵਿਆਹ
ਬਟਾਲਾ, 9 ਸਤੰਬਰ : ਅੱਜ ਜ਼ਿਲਾ ਗੁਰਦਾਸਪੁਰ ਵਿਚ ਪੈਂਦੇ ਕਸਬਾ ਕਲਾਨੌਰ ਵਿਚ ਕਿਰਨ ਨਦੀ ਦੇ ਕੰਢੇ ਪੈਰ ਫਿਸਲਣ ਕਾਰਨ ਇਕ ਨੌਜਵਾਨ ਦੇ ਪਾਣੀ ’ਚ ਡੁੱਬਣ ਦੀ ਖਬਰ ਮਿਲੀ ਹੈ।
ਘਟਨਾ ਦਾ ਪਤਾ ਲੱਗਦੇ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਕਲਾਨੌਰ ਨੂੰ ਸੂਚਿਤ ਕੀਤਾ। ਪੁਲਸ ਕਰਮਚਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਬਿਨਾਂ ਕਿਸੇ ਦੇਰੀ ਦੇ ਪਾਣੀ ’ਚ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਨੌਜਵਾਨ ਡੁੱਬ ਚੁੱਕਾ ਸੀ।
ਪੁਲਸ ਨੇ ਐੱਨ. ਡੀ. ਆਰ. ਐੱਫ. ਟੀਮ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਕਿਸ਼ਤੀਆਂ ਅਤੇ ਗੋਤਾਖੋਰਾਂ ਨਾਲ ਡੁੱਬੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਾਮ 7:00 ਵਜੇ ਤੱਕ ਡੁੱਬੇ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਸ ਸਬੰਧੀ ਉਕਤ ਨੌਜਵਾਨ ਕਰਨ ਗਿੱਲ ਦੇ ਪਿਤਾ ਰਾਜੂ ਵਾਸੀ ਕਲਾਨੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅੱਜ ਕਿਰਨ ਨਦੀ ਦੇ ਕੰਢੇ ਆਇਆ ਸੀ ਅਤੇ ਅਚਾਨਕ ਉਹ ਨਦੀ ’ਚ ਡਿੱਗ ਗਿਆ। ਲਗਭਗ 4 ਘੰਟੇ ਬੀਤ ਗਏ ਹਨ ਅਤੇ ਹੁਣ ਤੱਕ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਕਾਰਨ ਸਾਡਾ ਪਰਿਵਾਰ ਚਿੰਤਤ ਹਨ। ਉਨ੍ਹਾਂ ਦੇ ਪੁੱਤਰ ਕਰਨ ਦਾ ਵਿਆਹ 10-11 ਦਿਨ ਪਹਿਲਾਂ ਹੋਇਆ ਹੈ।
ਇਸ ਦੌਰਾਨ ਪੁਲਸ ਅਧਿਕਾਰੀ ਚੰਚਲ ਸਿੰਘ ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਟੀਮ ਡੁੱਬੇ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਜਲਦੀ ਹੀ ਲੱਭ ਲਏ ਜਾਣਗੇ।
Read More : ਪੰਜਾਬ ਵਜ਼ਾਰਤ ਨੇ ਇਤਿਹਾਸਕ ਫੈਸਲੇ ਲੈ ਕੇ ਹੜ੍ਹ ਪੀੜਤਾਂ ਨਾਲ ਇਕਜੁਟਤਾ ਪ੍ਰਗਟਾਈ