ਪਟਿਆਲਾ, 6 ਸਤੰਬਰ : ਜੰਗਲਾਤ ਵਿਭਾਗ ਦੇ ਵਣ ਮੰਡਲ ਪਟਿਆਲਾ ਅਧੀਨ ਪੈਂਦੇ ਸਰਹੰਦ ਰੇਂਜ ਦੇ ਬੁਲਾੜੀ ਬੀਟ ਵਿਚ ਕੱਟੇ ਗਏ ਨਾਜਾਇਜ਼ ਦਰੱਖਤਾਂ ਦੀ ਕਟਾਈ ਦਾ ਮਾਮਲਾ ਹਾਲੇ ਭਖਿਆ ਹੋਇਆ ਸੀ। ਉਸ ਦੇ ਚਲਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਪਟਿਆਲਾ ਰੇਂਜ ਦੇ ਜੰਗਲਾਤ ਗਾਰਡ ਅਮਨਦੀਪ ਸਿੰਘ ਤੇ ਵਧੀਕ ਬਲਾਕ ਇੰਚਾਰਜ ਵਣ ਰੇਂਜ ਦਫਤਰ ਨੂੰ 1 ਲੱਖ 50 ਹਜ਼ਾਰ ਰੁਪਏ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਸੀ।
ਇਸ ਦੇ ਨਾਲ ਦੇ ਅਧਿਕਾਰੀ ਸਵਰਨ ਸਿੰਘ ਮੌਕੇ ਤੋਂ ਫਰਾਰ ਹੋ ਗਏ ਸਨ, ਜਿਨ੍ਹਾਂ ਦੀ ਪੁਲਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਸਵਰਨ ਸਿੰਘ ਪੁਲਸ ਦੀ ਗ੍ਰਿਫਤ ਚੋਂ ਬਾਹਰ ਹਨ। ਇਨ੍ਹਾਂ ਦੋਵਾਂ ਮੁਲਾਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਣ ਉਪਰੰਤ ਇਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
Read More : ਸੱਪ ਦੇ ਡੰਗਣ ਨਾਲ 13 ਸਾਲਾ ਲੜਕੇ ਦੀ ਮੌਤ