General Secretary Deepak Bali

ਜਨਰਲ ਸਕੱਤਰ ਦੀਪਕ ਬਾਲੀ ਵੱਲੋਂ ਹੜ੍ਹ ਪ੍ਰਭਾਵਿਤ ਗੱਟੀ ਰਾਜੋ ਕੇ ਦਾ ਦੌਰਾ

ਸਲਮਾਨ ਖਾਨ ਦੀ ਐੱਨ. ਜੀ. ਓ. ਵੱਲੋਂ ਭੇਜੀਆਂ 2 ਕਿਸ਼ਤੀਆਂ ਲੋਕਾਂ ਨੂੰ ਦਿੱਤੀਆਂ

‎‎ਫਿਰੋਜ਼ਪੁਰ, 6 ਸਤੰਬਰ : ਫਿਰੋਜ਼ਪੁਰ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦਾ ਹਾਲ-ਚਾਲ ਜਾਨਣ ਲਈ ਅੱਜ ਦੀਪਕ ਬਾਲੀ (ਜਨਰਲ ਸਕੱਤਰ ਆਮ ਆਦਮੀ ਪਾਰਟੀ, ਚੇਅਰਮੈਨ ਟੂਰਿਸਮ ਪੰਜਾਬ ਤੇ ਵਾਈਸ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ) ਵੱਲੋਂ ਪਿੰਡ ਗੱਟੀ ਰਾਜੋ ਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ।

ਉਨ੍ਹਾਂ ਕਿਹਾ ਕਿ ‎ ਇਹ ਇਕ ਕੁਦਰਤੀ ਆਪਦਾ ਹੈ ਜਿਸ ਦਾ ਅਸੀਂ ਸਾਰਿਆਂ ਨੇ ਇਕ-ਦੂਸਰੇ ਨਾਲ ਮਿਲ ਕੇ ਸਾਹਮਣਾ ਕਰਨਾ ਹੈ। ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਲਗਾਤਾਰ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਪਿੰਡ ਵਾਸੀਆਂ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਦਾ ਰਾਹਤ ਕਾਰਜਾਂ ’ਚ ਭਰਵਾਂ ਸਹਿਯੋਗ ਮਿਲ ਰਿਹਾ ਹੈ।

ਉਨ੍ਹਾਂ ਵੱਲੋਂ ਫਿਲਮੀ ਐਕਟਰ ਸਲਮਾਨ ਖਾਨ ਦੀ ਐੱਨ. ਜੀ. ਓ. ਬੀਂਗ ਹਿਊਮਨ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਪਿੰਡ ਲਈ 2 ਕਿਸ਼ਤੀਆਂ ਦੀ ਸੇਵਾ ਭੇਜੀ ਗਈ ਹੈ । ਉਨ੍ਹਾਂ ਕਿਹਾ ਕਿ ਪਾਣੀ ਨਿਕਲਣ ਉਪਰੰਤ ਵੀ ਉਨ੍ਹਾਂ ਵੱਲੋਂ ਕਈ ਪਿੰਡਾਂ ਨੂੰ ਗੋਦ ਲਿਆ ਜਾਵੇਗਾ ਅਤੇ ਪੂਰੀ ਸਹਾਇਤਾ ਕੀਤੀ ਜਾਵੇਗੀ।

‎ਇਸ ਦੌਰਾਨ ਦੀਪਕ ਬਾਲੀ ਵੱਲੋਂ ਪਿੰਡ ਦੇ ਲੋਕਾਂ ਨੂੰ ਰਾਸ਼ਨ ਪਾਣੀ ਅਤੇ ਜਾਨਵਰਾਂ ਵਾਸਤੇ ਫੀਡ ਦੀ ਵੀ ਵੰਡ ਕੀਤੀ ਗਈ ਅਤੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਪਾਣੀ ਉਤਰਣ ’ਤੇ ਵੀ ਪਿੰਡ ਵਾਸੀਆਂ ਦੀ ਉਦੋਂ ਤੱਕ ਪੂਰੀ ਮਦਦ ਕੀਤੀ ਜਾਵੇਗੀ ਜਦੋਂ ਤੱਕ ਉਹ ਫਿਰ ਤੋਂ ਪਹਿਲਾਂ ਵਾਲੀ ਜ਼ਿੰਦਗੀ ਜਿਉਣ ਜੋਗੇ ਨਹੀਂ ਹੋ ਜਾਂਦੇ।

ਇਸ ਦੌਰਾਨ ਉਨ੍ਹਾਂ ਐੱਨ. ਜੀ. ਓ. ਬੀਂਗ ਹਿਊਮਨ ਵੱਲੋਂ ਭੇਜੀਆਂ ਦੋ ਕਿਸ਼ਤੀਆਂ ਉਨ੍ਹਾਂ ਦੇ ਸਪੁਰਦ ਕੀਤੀਆਂ ਅਤੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਹੋਰ ਮੱਦਦ ਕੀਤੀ ਜਾਵੇਗੀ ।

Read More : ਮਨੀਸ਼ ਸਿਸੋਦੀਆ ਨੇ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਲਿਆ ਜਾਇਜ਼ਾ

Leave a Reply

Your email address will not be published. Required fields are marked *