ਵਿਜੇਵਾੜਾ ਤੋਂ ਬੈਂਗਲੁਰੂ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ
ਨਵੀਂ ਦਿੱਲੀ, 4 ਸਤੰਬਰ : ਵਿਜੇਵਾੜਾ ਤੋਂ ਬੈਂਗਲੁਰੂ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਅਚਾਨਕ ਰੱਦ ਕਰਨਾ ਪਿਆ। ਇਸ ਤੋਂ ਬਾਅਦ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਜਦੋਂ ਜਹਾਜ਼ ਉਡਾਣ ਭਰਨ ਲਈ ਰਨਵੇਅ ‘ਤੇ ਟੈਕਸੀ ਕਰ ਰਿਹਾ ਸੀ ਤਾਂ ਇਕ ਪੰਛੀ ਜਹਾਜ਼ ਨਾਲ ਟਕਰਾ ਗਿਆ। ਇਸ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ।
ਇਸ ਸਬੰਧੀ ਏਅਰਲਾਈਨ ਦੇ ਅਧਿਕਾਰੀ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਉਡਾਣ ਭਰਨ ਲਈ ਰਨਵੇਅ ‘ਤੇ ਟੈਕਸੀ ਕਰਦੇ ਸਮੇਂ ਇਕ ਬਾਜ਼ ਜਹਾਜ਼ ਦੇ ਅਗਲੇ ਹਿੱਸੇ ਨਾਲ ਟਕਰਾ ਗਿਆ, ਜਿਸ ਕਾਰਨ ਏਅਰਲਾਈਨ ਨੂੰ ਉਡਾਣ ਰੱਦ ਕਰਨੀ ਪਈ ਅਤੇ ਯਾਤਰੀਆਂ ਲਈ ਵਿਕਲਪਿਕ ਪ੍ਰਬੰਧ ਕਰਨੇ ਪਏ। ਉਨ੍ਹਾਂ ਕਿਹਾ ਕਿ ਪੰਛੀ ਉਡਾਣ ਭਰਨ ਤੋਂ ਪਹਿਲਾਂ ਹੀ ਟਕਰਾ ਗਿਆ।
Read More : ਪੌਂਗ ਡੈਮ ਦਾ ਜਲ ਪੱਧਰ 1394.47 ਫੁੱਟ ’ਤੇ ਪਹੁੰਚਿਆ